ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਫਰੀਦਾ ਗਰਬੁ ਜਿਨੑਾ ਵਡਿਆਈਆ ਧਨਿ ਜੋਬਨਿ ਆਗਾਹ ॥
Fareed, those who are very proud of their greatness, wealth and youth,
ਹੇ ਫਰੀਦ! ਜਿਨ੍ਹਾਂ ਲੋਕਾਂ ਨੂੰ ਦੁਨੀਆਵੀ ਇੱਜ਼ਤ ਦਾ ਅਹੰਕਾਰ (ਰਿਹਾ), ਬੇਅੰਤ ਧਨ ਦੇ ਕਾਰਣ ਜਾਂ ਜੁਆਨੀ ਦੇ ਕਾਰਣ (ਕੋਈ) ਮਾਣ ਰਿਹਾ, ਗਰਬੁ = ਅਹੰਕਾਰ। ਵਡਿਆਈਆ ਗਰਬੁ = ਵਡਿਆਈਆਂ ਦਾ ਮਾਣ, ਦੁਨੀਆਵੀ ਇੱਜ਼ਤ ਦਾ ਮਾਣ। ਧਨਿ = ਧਨ ਦੇ ਕਾਰਣ। ਜੋਬਨਿ = ਜੁਆਨੀ ਦੇ ਕਾਰਣ। ਆਗਾਹ = ਬੇਅੰਤ।
ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥
shall return empty-handed from their Lord, like sandhills after the rain. ||105||
ਉਹ (ਜਗਤ ਵਿਚੋਂ) ਮਾਲਕ (ਦੀ ਮੇਹਰ) ਤੋਂ ਸੱਖਣੇ ਹੀ ਚਲੇ ਗਏ, ਜਿਵੇਂ ਟਿੱਬੇ ਮੀਂਹ (ਦੇ ਵੱਸਣ) ਪਿੱਛੋਂ (ਸੁੱਕੇ ਰਹਿ ਜਾਂਦੇ ਹਨ) ॥੧੦੫॥ ਧਣੀ = ਰੱਬ, ਪਰਮਾਤਮਾ। ਸਿਉ = ਤੋਂ। ਮੀਹਾਹੁ = ਮੀਂਹ ਤੋਂ ॥੧੦੫॥