ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥
Why do you tear apart your fine clothes, and take to wearing a rough blanket?
(ਪਤੀ ਪਰਮਾਤਮਾ ਨੂੰ ਮਿਲਣ ਵਾਸਤੇ ਜੀਵ-ਇਸਤ੍ਰੀ) ਸਿਰ ਦਾ ਪੱਟ ਦਾ ਕਪੜਾ ਕਿਉਂ ਪਾੜੇ ਤੇ ਭੈੜੀ ਜਿਹੀ ਕੰਬਲੀ ਕਿਉਂ ਪਾਏ? ਕਾਇ = ਕਿਸ ਵਾਸਤੇ? ਕਿਉਂ? ਪਹਿਰੇਇ = ਪਹਿਨਦੀ ਹੈ।
ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥
O Nanak, even sitting in your own home, you can meet the Lord, if your mind is in the right place. ||104||
ਹੇ ਨਾਨਕ! ਘਰ ਵਿਚ ਬੈਠਿਆਂ ਹੀ ਖਸਮ (-ਪਰਮਾਤਮਾ) ਮਿਲ ਪੈਂਦਾ ਹੈ, ਜੇ (ਜੀਵ-ਇਸਤ੍ਰੀ ਆਪਣੀ) ਨੀਅਤ ਸਾਫ਼ ਕਰ ਲਏ (ਜੇ ਮਨ ਪਵਿਤ੍ਰ ਕਰ ਲਏ) ॥੧੦੪॥ ਘਰ ਹੀ = {ਘਰਿ ਹੀ। ਲਫ਼ਜ਼ 'ਘਰਿ' ਦੀ ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉੱਡ ਗਈ ਹੈ} ਘਰ ਵਿਚ ਹੀ। ਰਾਸਿ = ਚੰਗੀ, ਸਾਫ਼ ॥੧੦੪॥