ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥
Fareed, I have torn my clothes to tatters; now I wear only a rough blanket.
ਹੇ ਫਰੀਦ! ਪੱਟ ਦਾ ਕੱਪੜਾ ਪਾੜ ਕੇ ਮੈਂ ਲੀਰਾਂ ਕਰ ਦਿਆਂ, ਤੇ ਮਾੜੀ ਜਿਹੀ ਕੰਬਲੀ ਪਾ ਲਵਾਂ। ਪਾੜਿ = ਪਾੜ ਕੇ। ਪਟੋਲਾ = (ਸਿਰ ਉਤੇ ਲੈਣ ਵਾਲੀ ਜ਼ਨਾਨੀ ਦਾ) ਪੱਟ ਦਾ ਕੱਪੜਾ। ਧਜ = ਲੀਰਾਂ। ਕੰਬਲੜੀ = ਮਾੜੀ ਜਿਹੀ ਕੰਬਲੀ।
ਜਿਨੑੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥
I wear only those clothes which will lead me to meet my Lord. ||103||
ਮੈਂ ਉਹੀ ਵੇਸ ਕਰ ਲਵਾਂ, ਜਿਨ੍ਹਾਂ ਵੇਸਾਂ ਨਾਲ (ਮੇਰਾ) ਖਸਮ ਪਰਮਾਤਮਾ ਮਿਲ ਪਏ ॥੧੦੩॥ ਜਿਨ੍ਹ੍ਹੀ ਵੇਸੀ = ਜਿਨ੍ਹਾਂ ਵੇਸਾਂ ਨਾਲ। ਸਹੁ = ਖਸਮ ॥੧੦੩॥