ਅੜਿਲ ॥

ਅੜਿਲ:

ਅਰਧ ਸੂਰ ਜਬ ਚੜ︀ਯੋ ਸੁ ਦ੍ਰਿਗਨ ਨਿਹਾਰਿਹੌ ॥

ਜਦ ਅੱਧਾ ਕੁ ਸੂਰਜ ਚੜ੍ਹਿਆ ਹੋਇਆ ਅੱਖਾਂ ਨਾਲ ਵੇਖਾਂਗੀ

ਤਬ ਤੋਰੋ ਗਹਿ ਹਾਥ ਨਦੀ ਮੈ ਡਾਰਿ ਹੌ ॥

ਤਦ ਮੈਂ ਤੇਰਾ ਹੱਥ ਫੜ ਕੇ ਨਦੀ ਵਿਚ ਧਕ ਦਿਆਂਗੀ।

ਤਬੈ ਹਾਥ ਅਰ ਪਾਵ ਅਧਿਕ ਤੁਮ ਮਾਰਿਯੋ ॥

ਤਦ ਤੂੰ ਬਹੁਤ ਹੱਥ ਪੈਰ ਮਾਰੀਂ

ਹੋ ਡੂਬਤ ਡੂਬਤ ਕਹਿ ਕੈ ਊਚ ਪੁਕਾਰਿਯੋ ॥੬॥

ਅਤੇ ਉੱਚੀ ਆਵਾਜ਼ ਵਿਚ, 'ਡੁਬ ਗਿਆ, ਡੁਬ ਗਿਆ' ਕਹੀਂ ॥੬॥

ਤਬ ਸਰਤਾ ਕੇ ਬਿਖੇ ਤਾਹਿ ਗਹਿ ਡਾਰਿਯੋ ॥

ਤਦ ਉਸ ਨੂੰ ਪਕੜ ਕੇ ਨਦੀ ਵਿਚ ਧਕ ਦਿੱਤਾ।

ਹਾਥ ਪਾਵ ਬਹੁ ਮਾਰਿ ਸੁ ਜਾਰ ਪੁਕਾਰਿਯੋ ॥

(ਤਦ) ਉਹ ਯਾਰ ਹੱਥ ਪੈਰ ਮਾਰ ਕੇ ਬਹੁਤ ਪੁਕਾਰ ਕਰਨ ਲਗਾ।

ਡੂਬਤ ਤਿਹ ਲਖਿ ਲੋਗ ਪਹੂਚੈ ਆਇ ਕੈ ॥

ਉਸ ਨੂੰ ਡੁਬਦਾ ਵੇਖ ਕੇ ਬਹੁਤ ਸਾਰੇ ਲੋਕ ਆ ਪਹੁੰਚੇ

ਹੋ ਹਾਥੋ ਹਾਥ ਉਬਾਰਿਯੋ ਲਯੋ ਬਚਾਇ ਕੈ ॥੭॥

ਅਤੇ ਉਸ ਨੂੰ ਹੱਥੋਂ ਹੱਥ ਚੁਕ ਕੇ ਬਚਾ ਲਿਆ ॥੭॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪਚਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੫॥੩੦੮੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੫੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੫॥੩੦੮੬॥ ਚਲਦਾ॥