ਚੌਪਈ ॥
ਚੌਪਈ:
ਪ੍ਰਾਨਮਤੀ ਆਗ︀ਯਾ ਤਿਹ ਦਈ ॥
ਪ੍ਰਾਨਮਤੀ ਨੇ ਸਖੀ ਨੂੰ ਆਗਿਆ ਦਿੱਤੀ
ਮਾਰਨ ਸਖੀ ਤਾਹਿ ਲੈ ਗਈ ॥
ਅਤੇ ਉਹ ਉਸ ਨੂੰ ਮਾਰਨ ਲਈ ਲੈ ਗਈ।
ਆਪੁ ਭੋਗ ਤਿਹ ਸਾਥ ਕਮਾਯੋ ॥
(ਪਹਿਲਾਂ) ਸਖੀ ਨੇ ਆਪ ਉਸ ਨਾਲ ਭੋਗ ਕੀਤਾ
ਪੁਨਿ ਤਾ ਸੋ ਇਹ ਭਾਤਿ ਸੁਨਾਯੋ ॥੪॥
ਅਤੇ ਫਿਰ ਉਸ ਨੂੰ ਇਸ ਤਰ੍ਹਾਂ ਕਿਹਾ ॥੪॥
ਮੋ ਸੋ ਭੋਗ ਭਲੋ ਤੈ ਦਿਯੋ ॥
ਤੂੰ ਮੇਰੇ ਨਾਲ ਚੰਗੀ ਤਰ੍ਹਾਂ ਨਾਲ ਭੋਗ ਕੀਤਾ ਹੈ
ਮੋਹਿ ਚਿਤ ਹਮਰੋ ਕੌ ਲਿਯੋ ॥
ਅਤੇ ਮੇਰੇ ਚਿਤ ਨੂੰ ਮੋਹ ਲਿਆ ਹੈ।
ਤੋ ਪਰ ਚੋਟ ਮੈ ਨਹੀ ਡਾਰੋ ॥
ਮੈਂ ਤੇਰੇ ਉਤੇ ਚੋਟ ਨਹੀਂ ਕਰਦੀ (ਅਰਥਾਤ ਮਾਰਦੀ ਨਹੀਂ)
ਏਕ ਚਰਿਤ ਤਨ ਤੁਮੈ ਨਿਕਾਰੋ ॥੫॥
ਅਤੇ ਇਕ ਚਰਿਤ੍ਰ ਕਰ ਕੇ ਤੈਨੂੰ (ਇਥੋਂ) ਕਢਦੀ ਹਾਂ ॥੫॥