ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਗੁਰੁ ਪੂਰਾ ਵਡਭਾਗੀ ਪਾਈਐ ॥
By great good fortune, the Perfect Guru is found.
ਹੇ ਭਾਈ! ਪੂਰੀ ਵੱਡੀ ਕਿਸਮਤ ਨਾਲ (ਹੀ) ਗੁਰੂ ਮਿਲਦਾ ਹੈ। ਵਡਭਾਗੀ = ਵੱਡੀ ਕਿਸਮਤ ਨਾਲ।
ਮਿਲਿ ਸਾਧੂ ਹਰਿ ਨਾਮੁ ਧਿਆਈਐ ॥੧॥
Meeting with the Holy Saints, meditate on the Name of the Lord. ||1||
ਗੁਰੂ ਨੂੰ ਮਿਲ ਕੇ (ਹੀ) ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੧॥ ਮਿਲਿ = ਮਿਲ ਕੇ। ਸਾਧੂ = ਗੁਰੂ (ਨੂੰ) ॥੧॥
ਪਾਰਬ੍ਰਹਮ ਪ੍ਰਭ ਤੇਰੀ ਸਰਨਾ ॥
O Supreme Lord God, I seek Your Sanctuary.
ਹੇ ਪਾਰਬ੍ਰਹਮ ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ (ਮੈਨੂੰ ਗੁਰੂ ਮਿਲਾ)। ਪ੍ਰਭ = ਹੇ ਪ੍ਰਭੂ!
ਕਿਲਬਿਖ ਕਾਟੈ ਭਜੁ ਗੁਰ ਕੇ ਚਰਨਾ ॥੧॥ ਰਹਾਉ ॥
Meditating on the Guru's Feet, sinful mistakes are erased. ||1||Pause||
ਹੇ ਭਾਈ! ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾ ਲੈ, ਗੁਰੂ ਸਾਰੇ ਪਾਪ ਕੱਟ ਦੇਂਦਾ ਹੈ ॥੧॥ ਰਹਾਉ ॥ ਕਿਲਬਿਖ = ਪਾਪ। ਭਜੁ = ਆਸਰਾ ਲੈ ॥੧॥ ਰਹਾਉ ॥
ਅਵਰਿ ਕਰਮ ਸਭਿ ਲੋਕਾਚਾਰ ॥
All other rituals are just worldly affairs;
ਹੇ ਭਾਈ! (ਗੁਰੂ ਦੀ ਸਰਨ ਤੋਂ ਬਿਨਾ) ਹੋਰ ਸਾਰੇ ਕਰਮ ਨਿਰਾ ਵਿਖਾਵਾ ਹੀ ਹਨ। ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ (ਸਾਰੇ)। ਸਭਿ = ਸਾਰੇ। ਲੋਕਾਚਾਰ = ਲੋਕ ਆਚਾਰ, ਜਗਤ ਦਾ ਰਿਵਾਜ ਪੂਰਾ ਕਰਨ ਵਾਲੇ।
ਮਿਲਿ ਸਾਧੂ ਸੰਗਿ ਹੋਇ ਉਧਾਰ ॥੨॥
joining the Saadh Sangat, the Company of the Holy, one is saved. ||2||
ਗੁਰੂ ਦੀ ਸੰਗਤਿ ਵਿਚ ਮਿਲ ਕੇ (ਹੀ) ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੁੰਦਾ ਹੈ ॥੨॥ ਸੰਗਿ = ਸੰਗਤਿ ਵਿਚ। ਉਧਾਰ = ਪਾਰ-ਉਤਾਰਾ ॥੨॥
ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥
One may contemplate the Simritees, Shaastras and Vedas,
ਹੇ ਭਾਈ! ਸਾਰੇ ਸ਼ਾਸਤ੍ਰ, ਸਿੰਮ੍ਰਿਤੀਆਂ ਅਤੇ ਵੇਦ ਵਿਚਾਰ ਕੇ ਵੇਖ ਲਏ ਹਨ। ਸਿੰਮ੍ਰਿਤਿ = ਇਹਨਾਂ ਦੀ ਗਿਣਤੀ ੨੭ ਦੇ ਕਰੀਬ ਹੈ। ਵੇਦ ਆਦਿਕਾਂ ਦੇ ਵਾਕਾਂ ਨੂੰ ਚੇਤੇ ਕਰ ਕੇ ਹਿੰਦੂ-ਸਮਾਜ ਦੀ ਅਗਵਾਈ ਲਈ ਲਿਖੇ ਹੋਏ ਧਾਰਮਿਕ ਗ੍ਰੰਥ। ਸਾਸਤ = ਸ਼ਾਸਤ੍ਰ, ਹਿੰਦੂ-ਫ਼ਲਸਫ਼ੇ ਦੇ ਗ੍ਰੰਥ-ਸਾਂਖ, ਪਤੰਜਲ ਜਾਂ ਜੋਗ, ਨਿਆਇ, ਵੈਸ਼ੈਸ਼ਿਕ, ਮੀਮਾਂਸਾ, ਵੇਦਾਂਤ।
ਜਪੀਐ ਨਾਮੁ ਜਿਤੁ ਪਾਰਿ ਉਤਾਰੇ ॥੩॥
but only by chanting the Naam, the Name of the Lord, is one saved and carried across. ||3||
(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਇਸ ਹਰਿ-ਨਾਮ ਦੀ ਰਾਹੀਂ ਹੀ ਗੁਰੂ ਪਾਰ ਲੰਘਾਂਦਾ ਹੈ ॥੩॥ ਜਿਤੁ = ਜਿਸ ਦੀ ਰਾਹੀਂ ॥੩॥
ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ॥
Have Mercy upon servant Nanak, O God,
ਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ। ਪ੍ਰਭ = ਹੇ ਪ੍ਰਭੂ!
ਸਾਧੂ ਧੂਰਿ ਮਿਲੈ ਨਿਸਤਰੀਐ ॥੪॥੬॥੧੧॥
and bless him with the dust of the feet of the Holy, that he may be emancipated. ||4||6||11||
(ਤੇਰੇ ਦਾਸ ਨੂੰ) ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਏ। (ਗੁਰੂ ਦੀ ਕਿਰਪਾ ਨਾਲ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ ॥੪॥੬॥੧੧॥ ਧੂਰਿ = ਚਰਨ-ਧੂੜ। ਨਿਸਤਰੀਐ = ਪਾਰ ਲੰਘ ਸਕੀਦਾ ਹੈ ॥੪॥੬॥੧੧॥