ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਗੁਰ ਕਾ ਸਬਦੁ ਰਿਦੇ ਮਹਿ ਚੀਨਾ

I contemplate the Word of the Guru's Shabad within my heart;

ਹੇ ਭਾਈ! (ਜਿਨ੍ਹਾਂ ਵਡ-ਭਾਗੀਆਂ ਨੇ) ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਵਿਚਾਰਿਆ, ਰਿਦੇ ਮਹਿ = ਹਿਰਦੇ ਵਿਚ। ਚੀਨ੍ਹ੍ਹਾ = ਪਛਾਣਿਆ, ਵਿਚਾਰਿਆ।

ਸਗਲ ਮਨੋਰਥ ਪੂਰਨ ਆਸੀਨਾ ॥੧॥

all my hopes and desires are fulfilled. ||1||

ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਗਏ, ਉਹਨਾਂ ਦੀਆਂ ਸਾਰੀਆਂ ਆਸਾਂ ਸਿਰੇ ਚੜ੍ਹ ਗਈਆਂ ॥੧॥ ਸਗਲ = ਸਾਰੇ। ਆਸੀਨਾ = ਆਸਾਂ ॥੧॥

ਸੰਤ ਜਨਾ ਕਾ ਮੁਖੁ ਊਜਲੁ ਕੀਨਾ

The faces of the humble Saints are radiant and bright;

ਹੇ ਭਾਈ! ਉਹਨਾਂ ਸੰਤ ਜਨਾਂ ਦਾ ਮੂੰਹ (ਲੋਕ ਪਰਲੋਕ ਵਿਚ) ਰੌਸ਼ਨ ਹੋ ਗਿਆ, ਊਜਲੁ = ਉਜਲਾ, ਰੌਸ਼ਨ। ਕੀਨ੍ਹ੍ਹਾ = ਕਰ ਦਿਤਾ।

ਕਰਿ ਕਿਰਪਾ ਅਪੁਨਾ ਨਾਮੁ ਦੀਨਾ ॥੧॥ ਰਹਾਉ

the Lord has mercifully blessed them with the Naam, the Name of the Lord. ||1||Pause||

ਪਰਮਾਤਮਾ ਨੇ ਮੇਹਰ ਕਰ ਕੇ (ਜਿਨ੍ਹਾਂ ਸੰਤ ਜਨਾਂ ਨੂੰ) ਆਪਣਾ ਨਾਮ ਬਖ਼ਸ਼ਿਆ ॥੧॥ ਰਹਾਉ ॥ ਕਰਿ = ਕਰ ਕੇ ॥੧॥ ਰਹਾਉ ॥

ਅੰਧ ਕੂਪ ਤੇ ਕਰੁ ਗਹਿ ਲੀਨਾ

Holding them by the hand, He has lifted them up out of the deep, dark pit,

ਹੇ ਭਾਈ! ਜਿਨ੍ਹਾਂ ਵਡ-ਭਾਗੀਆਂ ਨੂੰ ਪ੍ਰਭੂ ਨੇ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਹੱਥ ਫੜ ਕੇ ਕੱਢ ਲਿਆ। ਅੰਧ ਕੂਪ ਤੇ = ਅੰਨ੍ਹੇ ਖੂਹ ਤੋਂ। ਕਰੁ = ਹੱਥ। ਗਹਿ = ਫੜ ਕੇ।

ਜੈ ਜੈ ਕਾਰੁ ਜਗਤਿ ਪ੍ਰਗਟੀਨਾ ॥੨॥

and their victory is celebrated throughout the world. ||2||

ਸਾਰੇ ਜਗਤ ਵਿਚ ਉਹਨਾਂ ਦੀ ਬੜੀ ਸੋਭਾ ਖਿਲਰ ਗਈ ॥੨॥ ਜੈ ਜੈਕਾਰੁ = ਫ਼ਤਹ ਦਾ ਡੰਕਾ, ਬਹੁਤ ਸੋਭਾ। ਜਗਤਿ = ਜਗਤ ਵਿਚ ॥੨॥

ਨੀਚਾ ਤੇ ਊਚ ਊਨ ਪੂਰੀਨਾ

He elevates and exalts the lowly, and fills the empty.

ਹੇ ਭਾਈ! ਉਹ ਮਨੁੱਖ ਨੀਵਿਆਂ ਤੋਂ ਉੱਚੇ ਬਣ ਗਏ, ਉਹ (ਪਹਿਲਾਂ ਗੁਣਾਂ ਤੋਂ) ਸੱਖਣੇ (ਗੁਣਾਂ ਨਾਲ) ਭਰ ਗਏ, ਊਨ = ਊਣੇ, ਖ਼ਾਲੀ। ਪੂਰੀਨਾ = ਭਰ ਦਿੱਤੇ।

ਅੰਮ੍ਰਿਤ ਨਾਮੁ ਮਹਾ ਰਸੁ ਲੀਨਾ ॥੩॥

They receive the supreme, sublime essence of the Ambrosial Naam. ||3||

(ਜਿਨ੍ਹਾਂ ਨੇ) ਆਤਮਕ ਜੀਵਨ ਦੇਣ ਵਾਲਾ ਅਤੇ ਬੜਾ ਸੁਆਦਲਾ ਹਰਿ-ਨਾਮ ਜਪਣਾ ਸ਼ੁਰੂ ਕਰ ਦਿੱਤਾ ॥੩॥ ਮਹਾ ਰਸੁ = ਬਹੁਤ ਸੁਆਦਲਾ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ॥੩॥

ਮਨ ਤਨ ਨਿਰਮਲ ਪਾਪ ਜਲਿ ਖੀਨਾ

The mind and body are made immaculate and pure, and sins are burnt to ashes.

ਉਹਨਾਂ ਮਨੁੱਖਾਂ ਦੇ ਮਨ, ਉਹਨਾਂ ਦੇ ਸਰੀਰ ਪਵਿੱਤਰ ਹੋ ਗਏ, ਉਹਨਾਂ ਦੇ ਸਾਰੇ ਪਾਪ ਸੜ ਕੇ ਸੁਆਹ ਹੋ ਗਏ, ਨਿਰਮਲ = ਪਵਿੱਤਰ। ਜਲਿ = ਸੜ ਕੇ। ਖੀਨਾ = ਮੁੱਕ ਗਏ।

ਕਹੁ ਨਾਨਕ ਪ੍ਰਭ ਭਏ ਪ੍ਰਸੀਨਾ ॥੪॥੭॥੧੨॥

Says Nanak, God is pleased with me. ||4||7||12||

ਨਾਨਕ ਆਖਦਾ ਹੈ- (ਜਿਨ੍ਹਾਂ ਉਤੇ) ਪ੍ਰਭੂ ਜੀ ਪ੍ਰਸੰਨ ਹੋ ਗਏ ॥੪॥੭॥੧੨॥ ਨਾਨਕ = ਹੇ ਨਾਨਕ! ਪ੍ਰਸੀਨਾ = ਪ੍ਰਸੰਨ ॥੪॥੭॥੧੨॥