ਦੋਹਰਾ ॥
Dohira
ਦੋਹਰਾ:
ਮੂੰਡ ਕਾਟਿ ਜਿਨ ਨਿਜੁ ਕਰਨ ਹਰ ਪਰ ਦਿਯੋ ਚਰਾਇ ॥
(He said,) ‘The woman, who has cut her head off, and, with her own hands, has presented to Shiva,
(ਰਾਜੇ ਨੇ ਕਿਹਾ) ਜਿਸ ਨੇ ਆਪਣੇ ਹੱਥ ਨਾਲ ਸਿਰ ਕਟ ਕੇ ਸ਼ਿਵ ਉਪਰ ਚੜ੍ਹਾਇਆ ਹੈ,
ਧੰਨ︀ਯੋ ਤ੍ਰਿਯਾ ਧੰਨਿ ਦੇਸ ਤਿਹ ਧੰਨ︀ਯ ਪਿਤਾ ਧੰਨਿ ਮਾਇ ॥੧੨॥
‘She and her parents are worthy ofhonours.’(12)
ਉਹ ਇਸਤਰੀ ਧੰਨ ਹੈ, ਉਹ ਦੇਸ ਧੰਨ ਹੈ, ਉਸ ਦੀ ਮਾਤਾ ਧੰਨ ਹੈ, ਉਸ ਦਾ ਪਿਤਾ ਧੰਨ ਹੈ ॥੧੨॥
ਦਾਹ ਦਿਯੋ ਤਿਹ ਨਾਰਿ ਕੌ ਚਿਤ ਅਤਿ ਸੋਕ ਬਢਾਇ ॥
With intense tribulations, he cremated her
ਉਸ ਇਸਤਰੀ ਦਾ ਦਾਹ-ਸੰਸਕਾਰ ਕਰ ਕੇ ਅਤੇ ਮਨ ਵਿਚ ਬਹੁਤ ਦੁਖੀ ਹੋ ਕੇ
ਫੂਲ ਮਤੀ ਕੇ ਭਵਨ ਮੈ ਬਹੁਰਿ ਬਸਤ ਭਯੋ ਆਇ ॥੧੩॥
and then came over to the palace of Phool Mati.(13)
(ਰਾਜਾ) ਫੂਲ ਮਤੀ ਦੇ ਮਹੱਲ ਵਿਚ ਫਿਰ ਆ ਕੇ ਰਹਿਣ ਲਗਿਆ ॥੧੩॥
ਸਵਤਿ ਮਾਰਿ ਨਿਜੁ ਕਰਨ ਸੌ ਔਰ ਨ੍ਰਿਪਹਿ ਦਿਖਰਾਇ ॥
By killing the co-wife, and showing her to the Raja,
(ਆਪਣੀ) ਸੌਂਕਣ ਨੂੰ ਆਪਣੇ ਹੱਥਾਂ ਨਾਲ ਮਾਰ ਕੇ ਅਤੇ ਰਾਜੇ ਨੂੰ ਵਿਖਾ ਕੇ
ਰਾਜਾ ਕੌ ਨਿਜੁ ਬਸ ਕਿਯੋ ਐਸੋ ਚਰਿਤ ਬਨਾਇ ॥੧੪॥
With deception, she had won the favour ofthe sovereign.(14)
ਇਸ ਚਰਿਤ੍ਰ ਰਾਹੀਂ ਰਾਜੇ ਨੂੰ ਆਪਣੇ ਵਸ ਵਿਚ ਕਰ ਲਿਆ ॥੧੪॥
ਬ੍ਰਹਮ ਬਿਸਨ ਸਰ ਅਸੁਰ ਸਭ ਰੈਨਾਧਿਪ ਦਿਨਰਾਇ ॥
Brahma, Vishnu, the gods, the devils, the Sun, the Moon,
ਬ੍ਰਹਮਾ, ਵਿਸ਼ਣੂ, ਦੇਵਤੇ, ਦੈਂਤ, ਚੰਦ੍ਰਮਾ, ਸੂਰਜ,
ਬੇਦ ਬ︀ਯਾਸ ਅਰੁ ਬੇਦ ਤ੍ਰਿਯ ਭੇਦ ਸਕੇ ਨਹਿ ਪਾਇ ॥੧੫॥
The sage Viyas, and them all, could not fathom the females.(15)(1)
ਵੇਦ ਵਿਆਸ ਅਤੇ ਵੇਦ ਕੋਈ ਵੀ ਇਸਤਰੀ ਦੇ ਭੇਦ ਨੂੰ ਪ੍ਰਾਪਤ ਨਹੀਂ ਕਰ ਸਕਿਆ ॥੧੫॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਬੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੨੪॥੨੪੩੧॥ਅਫਜੂੰ॥
124th Parable of Auspicious Chritars Conversation of the Raja and the Minister, Completed With Benediction. (124)(2429)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੪॥੨੪੩੧॥ ਚਲਦਾ॥