ਚੌਪਈ ॥

ਚੌਪਈ:

ਜੋ ਕੋਊ ਤ੍ਰਿਯਾ ਤਹਾ ਚਲਿ ਆਵੈ ॥

ਜੋ ਕੋਈ ਇਸਤਰੀ ਉਥੇ (ਅਫ਼ਸੋਸ ਕਰਨ ਲਈ) ਚਲ ਕੇ ਆਉਂਦੀ,

ਯਹੈ ਆਹਿ ਪਰਬੋਧ ਜਤਾਵੈ ॥

ਤਾਂ ਇਹੀ ਗੱਲ ਸਮਝਾਉਂਦੀ

ਜਿਯੌ ਚਾਰਿ ਜੁਗ ਪੂਤ ਤਿਹਾਰੇ ॥

ਕਿ ਤੇਰੇ ਪੁੱਤਰ ਚਾਰ ਯੁੱਗਾਂ ਤਕ ਜੀਣ

ਦੋਊਅਨ ਕੋ ਨਹਿ ਸੋਕ ਬਿਚਾਰੇ ॥੬॥

ਅਤੇ ਦੋਹਾਂ ਦਾ ਕਦੇ ਕੋਈ ਦੁਖ ਨਾ ਸੋਚ ॥੬॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਪੰਜਾਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੦॥੨੯੯੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੫੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੦॥੨੯੯੫॥ ਚਲਦਾ॥