ਦੋਹਰਾ ॥
Dohira
ਦੋਹਰਾ:
ਅਧਿਕ ਨਿਹੋਰੌ ਰਾਇ ਕਰਿ ਰਾਨੀ ਲਈ ਮਨਾਇ ॥
With great humility, Raja got Rani to come to good terms.
ਬਹੁਤ ਤਰਲੇ ਕਰ ਕੇ ਰਾਜੇ ਨੇ ਰਾਣੀ ਨੂੰ ਮਨਾ ਲਿਆ
ਅਧਿਕ ਪ੍ਰੀਤਿ ਤਾ ਸੋ ਕਰੀ ਭੇਦ ਨ ਸਕਿਯਾ ਪਾਇ ॥੧੧॥
He started to love her even more but did not grasp the mystery.(11)
ਅਤੇ ਉਸ ਨਾਲ ਅਧਿਕ ਪ੍ਰੇਮ ਕੀਤਾ, ਪਰ ਭੇਦ ਨੂੰ ਨਾ ਪਾ ਸਕਿਆ ॥੧੧॥
ਜੋ ਨ੍ਰਿਪ ਚਮਕਾ ਨ ਰਹੈ ਤ੍ਰਿਯ ਕਾ ਕਰਤ ਬਿਸ੍ਵਾਸ ॥
The ruler who is not diligent, and trusts a woman,
ਜੋ ਰਾਜਾ ਸਾਵਧਾਨ ਨਹੀਂ ਰਹਿੰਦਾ ਅਤੇ ਇਸਤਰੀ ਦਾ ਵਿਸ਼ਵਾਸ ਕਰਦਾ ਹੈ।
ਅਵਰ ਪੁਰਖ ਪਰ ਅਟਕਿ ਤ੍ਰਿਯ ਕਰਤ ਤਵਨ ਕੋ ਨਾਸ ॥੧੨॥
Who is attached to another person, is ruined through her.(l.2)
(ਉਹ) ਇਸਤਰੀ ਹੋਰ ਮਰਦ ਨਾਲ ਅਟਕ ਕੇ ਉਸ ਦਾ ਨਾਸ਼ ਕਰ ਦਿੰਦੀ ਹੈ ॥੧੨॥
ਚਿਤ ਨ ਦੀਜੈ ਆਪਨੋ ਸਭ ਕੋ ਲੇਹੁ ਬਨਾਇ ॥
Win the confidence of others but never divulge your secrets.
ਆਪਣੇ ਮਨ (ਦੀ ਗੱਲ ਕਿਸੇ ਨਾਲ) ਸਾਂਝੀ ਨਾ ਕਰੋ ਅਤੇ ਸਾਰਿਆਂ ਨੂੰ ਆਪਣਾ ਬਣਾ ਕੇ ਰਖੋ।
ਤਬ ਸਭ ਕਹ ਜੀਤਤ ਰਹੋ ਰਾਜ ਕਰੋ ਸੁਖ ਪਾਇ ॥੧੩॥
Prevailing like this, Raja can rule with bliss.(13)(1)
ਤਦ (ਤੁਸੀਂ) ਸਭ ਨੂੰ ਜਿਤਦੇ ਰਹੋਗੇ ਅਤੇ ਸੁਖ ਪੂਰਵਕ ਰਾਜ ਕਰੋਗੇ ॥੧੩॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪਚਾਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੫੦॥੮੬੩॥ਅਫਜੂੰ॥
Fiftieth Parable of Auspicious Chritars Conversation of the Raja and the Minister, Completed with Benediction. (50)(833)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੫੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੫੦॥੮੬੩॥ ਚਲਦਾ॥