ਚੌਪਈ

Chaupaee

ਚੌਪਈ:

ਮਾਰਵਾਰ ਇਕ ਸਾਹੁ ਕਹਾਵੈ

ਮਾਰਵਾੜ ਵਿਚ ਇਹ ਸ਼ਾਹ ਵਜਦਾ ਸੀ

ਅਨਿਕ ਦਰਬੁ ਕੌ ਬਨਿਜ ਚਲਾਵੈ

In the country of Marwar a Shah used to live. He dealt with a lot of wealth

ਜੋ ਬਹੁਤ ਧਨ ਦਾ ਬਪਾਰ ਕਰਦਾ ਸੀ।

ਦੈ ਦੈ ਕਰਜ ਬ੍ਰਯਾਜ ਬਹੁ ਲੇਈ

ਕਰਜ਼ ਦੇ ਕੇ ਬਹੁਤ ਵਿਆਜ ਲੈਂਦਾ ਸੀ

ਪੁੰਨ︀ਯ ਦਾਨ ਬਿਪ੍ਰਨ ਕਹ ਦੇਈ ॥੧॥

He used to earn by giving money on interest but he also, considerable donated in charities and alms.(1)

ਅਤੇ ਬ੍ਰਾਹਮਣਾਂ ਨੂੰ ਪੁੰਨ ਦਾਨ ਦਿੰਦਾ ਸੀ ॥੧॥

ਸੀਲ ਮਤੀ ਤਾ ਕੀ ਤ੍ਰਿਯ ਭਾਰੀ

ਸੀਲ ਮਤੀ ਨਾਂ ਦੀ ਉਸ ਦੀ ਵੱਡੀ ਇਸਤਰੀ ਸੀ।

ਸੂਰਜ ਲਖੀ ਚੰਦ੍ਰ ਨਿਹਾਰੀ

His wife Sheel Manjari was very cool-hearted, she was the embodiment, the Sun and the Moon.

(ਉਸ ਨੂੰ) ਨਾ ਸੂਰਜ ਨੇ ਵੇਖਿਆ ਸੀ ਅਤੇ ਨਾ ਹੀ ਚੰਦ੍ਰਮਾ ਨੇ।

ਨਿਰਖਿ ਰੂਪਿ ਨਿਜੁ ਪਤਿ ਕੋ ਜੀਯੈ

ਉਹ ਆਪਣੇ ਪਤੀ ਦੇ ਰੂਪ ਨੂੰ ਵੇਖ ਕੇ ਜੀਉਂਦੀ ਸੀ।

ਤਿਹ ਨਿਰਖੇ ਬਿਨੁ ਪਾਨਿ ਪੀਯੈ ॥੨॥

But she lived by adoring her husband, and would not sip water even without his sight. (2)

ਉਸ ਨੂੰ ਵੇਖੇ ਬਿਨਾ ਪਾਣੀ ਤਕ ਨਹੀਂ ਪੀਂਦੀ ਸੀ ॥੨॥

ਤਾ ਕੇ ਪਤਿ ਕੋ ਰੂਪਿ ਅਪਾਰਾ

ਉਸ ਦੇ ਪਤੀ ਦਾ ਰੂਪ ਵੀ ਅਪਾਰ ਸੀ

ਰੀਝਿ ਦਿਯਾ ਤਾ ਕੋ ਕਰਤਾਰਾ

Because her husband was very handsome; he was as if, God’s special creation.

ਜੋ ਪਰਮਾਤਮਾ ਨੇ ਉਸ ਨੂੰ ਪ੍ਰਸੰਨ ਹੋ ਕੇ ਦਿੱਤਾ ਸੀ।

ਉਦੈ ਕਰਨ ਤਾ ਕੌ ਸੁਭ ਨਾਮਾ

ਉਸ ਦਾ ਸ਼ੁਭ ਨਾਂ ਉਦੈ ਕਰਨ ਸੀ

ਸੀਲ ਮੰਜਰੀ ਤਾ ਕੀ ਬਾਮਾ ॥੩॥

His name was Udhe Karan, whereas wife was known as Sheel Manjari.(3)

ਅਤੇ ਸ਼ੀਲ ਮੰਜਰੀ ਉਸ ਦੀ ਇਸਤਰੀ ਦਾ ਨਾਂ ਸੀ ॥੩॥