ਫਰੀਦਾ ਕੋਠੇ ਧੁਕਣੁ ਕੇਤੜਾ ਪਿਰ ਨੀਦੜੀ ਨਿਵਾਰਿ ॥
Fareed, how long can you run on the rooftop? You are asleep to your Husband Lord - give it up!
ਹੇ ਫਰੀਦ! ਕੋਠੇ ਦੀ ਦੌੜ ਕਿਥੋਂ ਤਕ (ਭਾਵ, ਕੋਠੇ ਉਤੇ ਦੌੜ ਲੰਮੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਰੱਬ ਵਲੋਂ ਗ਼ਾਫ਼ਿਲ ਭੀ ਕਦ ਤਕ ਰਹੇਂਗਾ? ਉਮਰ ਆਖ਼ਰ ਮੁੱਕ ਜਾਇਗੀ, ਸੋ) ਰੱਬ (ਵਾਲੇ ਪਾਸੇ) ਤੋਂ ਇਹ ਕੋਝੀ (ਗ਼ਫ਼ਲਤ ਦੀ) ਨੀਂਦ ਦੂਰ ਕਰ ਦੇਹ। ਧੁਕਣੁ = ਦੌੜਨਾ। ਕੇਤੜਾ = ਕਿਥੋਂ ਤਕ? ਨੀਦੜੀ = ਕੋਝੀ ਨੀਂਦ। ਨਿਵਾਰਿ = ਦੂਰ ਕਰ।
ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥੫੬॥
The days which were allotted to you are numbered, and they are passing, passing away. ||56||
(ਉਮਰ ਦੇ) ਜੋ ਗਿਣਵੇਂ ਦਿਨ ਮਿਲੇ ਹੋਏ ਹਨ ਉਹ ਛਾਲਾਂ ਮਾਰ ਮਾਰ ਕੇ ਮੁੱਕਦੇ ਜਾ ਰਹੇ ਹਨ ॥੫੬॥ ਦਿਹ = ਦਿਨ। ਗਾਣਵੇ ਦਿਹ = (ਉਮਰ ਦੇ) ਗਿਣਵੇਂ ਦਿਨ। ਲਧੇ = ਲੱਭੇ, ਮਿਲੇ। ਵਿਲਾੜਿ = ਦੌੜ ਕੇ, ਛਾਲਾਂ ਮਾਰ ਕੇ, (ਭਾਵ,) ਬੜੀ ਛੇਤੀ ਛੇਤੀ ॥੫੬॥