ਫਰੀਦਾ ਸਿਰੁ ਪਲਿਆ ਦਾੜੀ ਪਲੀ ਮੁਛਾਂ ਭੀ ਪਲੀਆਂ

Fareed, your hair has turned grey, your beard has turned grey, and your moustache has turned grey.

ਹੇ ਫਰੀਦ! ਸਿਰ ਚਿੱਟਾ ਹੋ ਗਿਆ ਹੈ, ਦਾੜ੍ਹੀ ਚਿੱਟੀ ਹੋ ਗਈ ਹੈ, ਮੁਛਾਂ ਭੀ ਚਿੱਟੀਆਂ ਹੋ ਗਈਆਂ ਹਨ। ਪਲਿਆ = ਚਿੱਟਾ ਹੋ ਗਿਆ।

ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ ॥੫੫॥

O my thoughtless and insane mind, why are you indulging in pleasures? ||55||

ਹੇ ਗ਼ਾਫ਼ਿਲ ਤੇ ਕਮਲੇ ਮਨ! (ਅਜੇ ਭੀ ਤੂੰ ਦੁਨੀਆ ਦੀਆਂ ਹੀ) ਮੌਜਾਂ ਕਿਉਂ ਮਾਣ ਰਿਹਾ ਹੈਂ? ॥੫੫॥ ਰੇ ਗਹਿਲੇ = ਹੇ ਗ਼ਾਫ਼ਿਲ! ਬਾਵਲਾ = ਕਮਲਾ। ਰਲੀਆਂ = ਮੌਜਾਂ ॥੫੫॥