ਫਰੀਦਾ ਨੰਢੀ ਕੰਤੁ ਨ ਰਾਵਿਓ ਵਡੀ ਥੀ ਮੁਈਆਸੁ ॥
Fareed, when she is young, she does not enjoy her Husband. When she grows up, she dies.
ਹੇ ਫਰੀਦ! ਜਿਸ ਜੁਆਨ (ਜੀਵ-) ਇਸਤ੍ਰੀ ਨੇ (ਪਰਮਾਤਮਾ-) ਪਤੀ ਨਾ ਮਾਣਿਆ (ਭਾਵ, ਜਿਸ ਜੀਵ ਨੇ ਜੁਆਨੀ ਵੇਲੇ ਰੱਬ ਨੂੰ ਨਾਹ ਸਿਮਰਿਆ), ਉਹ (ਜੀਵ-) ਇਸਤ੍ਰੀ ਜਦੋਂ ਬੁੱਢੀ ਹੋ ਕੇ ਮਰ ਗਈ, ਨੰਢੀ = ਜੁਆਨ ਇਸਤ੍ਰੀ ਨੇ। ਨ ਰਾਵਿਓ = ਨਾਹ ਮਾਣਿਆ। ਵਡੀ ਥੀ = ਬੁੱਢੀ ਹੋ ਕੇ। ਮੁਈਆਸੁ = ਮੁਈਆ ਸੁ, ਉਹ ਮਰ ਗਈ।
ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ ॥੫੪॥
Lying in the grave, the soul-bride cries, "I did not meet You, my Lord." ||54||
ਤਾਂ (ਫਿਰ) ਕਬਰ ਵਿਚ ਤਰਲੇ ਲੈਂਦੀ ਹੈ (ਭਾਵ, ਮਰਨ ਪਿਛੋਂ ਜੀਵ ਪਛੁਤਾਂਦਾ ਹੈ) ਕਿ ਹੇ (ਪ੍ਰਭੂ-) ਪਤੀ! ਮੈਂ ਤੈਨੂੰ (ਵੇਲੇ-ਸਿਰ) ਨਾਹ ਮਿਲੀ ॥੫੪॥ ਧਨ = ਇਸਤ੍ਰੀ। ਗੋਰ ਮੇਂ = ਕਬਰ ਵਿਚ। ਤੈ = ਤੈਨੂੰ। ਸਹ = ਹੇ ਸਹ! ਹੇ ਪਤੀ! ਨਾ ਮਿਲੀਆਸੁ = ਉਹ ਨਾਹ ਮਿਲੀ ॥੫੪॥