ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥

Fareed, seek that sacred pool, in which the genuine article is found.

ਹੇ ਫਰੀਦ! ਉਹੀ ਸੋਹਣਾ ਤਲਾਬ ਲੱਭ, ਜਿਸ ਵਿਚੋਂ (ਅਸਲ) ਚੀਜ਼ (ਨਾਮ-ਰੂਪ ਮੋਤੀ) ਮਿਲ ਪਏ, ਸਰਵਰੁ = ਸੋਹਣਾ ਤਲਾਬ; (ਸਰ = ਤਲਾਬ। ਵਰ = ਸ੍ਰੇਸ਼ਟ)। ਵਥੁ = (ਅਸਲ) ਚੀਜ਼।

ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥੫੩॥

Why do you bother to search in the pond? Your hand will only sink into the mud. ||53||

ਛੱਪੜ ਭਾਲਿਆਂ ਕੁਝ ਨਹੀਂ ਮਿਲਦਾ, (ਉਥੇ ਤਾਂ) ਚਿੱਕੜ ਵਿਚ (ਹੀ) ਹੱਥ ਡੁੱਬਦਾ ਹੈ ॥੫੩॥ ਛਪੜਿ ਢੂਢੈ = ਜੇ ਛੱਪੜ ਭਾਲੀਏ। ਚਿਕੜਿ = ਚਿੱਕੜ ਵਿਚ ॥੫੩॥