ਟੋਡੀ ਮਹਲਾ

Todee, Fifth Mehl:

ਟੋਡੀ ਪੰਜਵੀਂ ਪਾਤਿਸ਼ਾਹੀ।

ਹਰਿ ਹਰਿ ਪਤਿਤ ਪਾਵਨ

The Lord, Har, Har, is the Purifier of sinners;

ਹੇ ਭਾਈ! ਪਰਮਾਤਮਾ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ। ਪਤਿਤ = (ਵਿਕਾਰਾਂ ਵਿਚ) ਡਿੱਗੇ ਹੋਏ, ਵਿਕਾਰੀ। ਪਾਵਨ = ਪਵਿਤ੍ਰ (ਕਰਨ ਵਾਲਾ)।

ਜੀਅ ਪ੍ਰਾਨ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ਰਹਾਉ

He is the soul, the breath of life, the Giver of peace and honor, the Inner-knower, the Searcher of hearts; He is pleasing to my mind. ||Pause||

ਉਹ (ਸਭ ਜੀਵਾਂ ਦੀ) ਜਿੰਦ ਪ੍ਰਾਣਾਂ ਦਾ ਸਹਾਰਾ ਹੈ, (ਸਭ ਨੂੰ) ਸੁਖ ਦੇਣ ਵਾਲਾ ਹੈ, (ਸਭ ਦੇ) ਦਿਲ ਦੀ ਜਾਣਨ ਵਾਲਾ ਹੈ, (ਸਭਨਾਂ ਦੇ) ਮਨ ਦਾ ਪਿਆਰਾ ਹੈ ਰਹਾਉ॥ ਜੀਅ ਪ੍ਰਾਨ ਮਾਨ = ਜਿੰਦ ਦਾ ਪ੍ਰਾਣਾਂ ਦਾ ਮਾਣ (ਆਸਰਾ)। ਕੋ = ਦਾ। ਮਨ ਕੋ ਭਾਵਨ = ਮਨ ਦਾ ਪਿਆਰਾ (ਭਾ ਜਾਣ ਵਾਲਾ) ॥ਰਹਾਉ॥

ਸੁੰਦਰੁ ਸੁਘੜੁ ਚਤੁਰੁ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਨ ਗਾਵਨ

He is beautiful and wise, clever and all-knowing. He dwells within the hearts of His slaves; His devotees sing His Glorious Praises.

ਹੇ ਭਾਈ! ਪਰਮਾਤਮਾ ਸੋਹਣਾ ਹੈ, ਸੁਚੱਜੀ ਘਾੜਤ ਵਾਲਾ ਹੈ, ਸਿਆਣਾ ਹੈ, ਸਭ ਕੁਝ ਜਾਣਨ ਵਾਲਾ ਹੈ, ਆਪਣੇ ਦਾਸਾਂ ਦੇ ਹਿਰਦੇ ਵਿਚ ਨਿਵਾਸ ਰੱਖਣ ਵਾਲਾ ਹੈ, ਭਗਤ ਉਸ ਦੇ ਗੁਣ ਗਾਂਦੇ ਹਨ। ਸੁਘੜੁ = ਸੁਚੱਜੀ (ਮਾਨਸਕ) ਘਾੜਤ ਵਾਲਾ। ਚਤੁਰੁ = ਸਿਆਣਾ। ਬੇੜਾ = ਜਾਣਨ ਵਾਲਾ। ਰਿਦ ਦਾਸ ਨਿਵਾਸ = ਦਾਸਾਂ ਦੇ ਹਿਰਦੇ ਵਿਚ ਨਿਵਾਸ ਰੱਖਣ ਵਾਲਾ।

ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ ॥੧॥

His form is immaculate and pure; He is the incomparable Lord and Master. Upon the field of actions and karma, whatever one plants, one eats. ||1||

ਉਹ ਮਾਲਕ ਪਵਿਤ੍ਰ-ਸਰੂਪ ਹੈ, ਬੇ-ਮਿਸਾਲ ਹੈ। ਉਸ ਦਾ ਬਣਾਇਆ ਹੋਇਆ ਇਹ ਮਨੁੱਖਾ ਸਰੀਰ ਕਰਮ ਬੀਜਣ ਲਈ ਧਰਤੀ ਹੈ; ਜੋ ਕੁਝ ਜੀਵ ਇਸ ਵਿਚ ਬੀਜਦੇ ਹਨ, ਉਹੀ ਖਾਂਦੇ ਹਨ ॥੧॥ ਅਨੂਪ = ਬਹੁਤ ਸੁੰਦਰ, ਬੇ-ਮਿਸਾਲ। ਕਰਮ ਭੂਮਿ = ਸਰੀਰ, ਕਰਮ ਬੀਜਣ ਵਾਲੀ ਧਰਤੀ ॥੧॥

ਬਿਸਮਨ ਬਿਸਮ ਭਏ ਬਿਸਮਾਦਾ ਆਨ ਬੀਓ ਦੂਸਰ ਲਾਵਨ

I am amazed, and wonder-struck by His wonder. There is none other than Him.

(ਹੇ ਭਾਈ! ਉਸ ਪਰਮਾਤਮਾ ਬਾਰੇ ਸੋਚ ਕੇ) ਬਹੁਤ ਹੀ ਹੈਰਾਨ ਹੋ ਜਾਈਦਾ ਹੈ। ਕੋਈ ਭੀ ਹੋਰ ਦੂਜਾ ਉਸ ਦੇ ਬਰਾਬਰ ਦਾ ਨਹੀਂ ਹੈ। ਬਿਸਮਨ ਬਿਖਮ ਬਿਸਮਾਦਾ = ਬਹੁਤ ਹੀ ਹੈਰਾਨ। ਆਨ = {अन्य} ਹੋਰ। ਬੀਓ = ਦੂਜਾ। ਲਾਵਨ = ਬਰਾਬਰ।

ਰਸਨਾ ਸਿਮਰਿ ਸਿਮਰਿ ਜਸੁ ਜੀਵਾ ਨਾਨਕ ਦਾਸ ਸਦਾ ਬਲਿ ਜਾਵਨ ॥੨॥੬॥੨੫॥

Meditating in remembrance on His Praises with my tongue, I live; slave Nanak is forever a sacrifice to Him. ||2||6||25||

ਹੇ ਨਾਨਕ! (ਆਖ-) ਉਸ ਦੇ ਸੇਵਕ ਉਸ ਤੋ ਸਦਾ ਸਦਕੇ ਹੁੰਦੇ ਹਨ। ਹੇ ਭਾਈ! ਉਸ ਦੀ ਸਿਫ਼ਤਿ-ਸਾਲਾਹ (ਆਪਣੀ) ਜੀਭ ਨਾਲ ਕਰ ਕਰ ਕੇ ਮੈਂ (ਭੀ) ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹਾਂ ॥੨॥੬॥੨੫॥ ਰਸਨਾ = ਜੀਭ (ਨਾਲ)। ਸਿਮਰਿ = ਸਿਮਰ ਕੇ। ਜੀਵਾ = ਜੀਵਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ। ਬਲਿ = ਸਦਕੇ ॥੨॥੬॥੨੫॥