ਟੋਡੀ ਮਹਲਾ ੫ ॥
Todee, Fifth Mehl:
ਟੋਡੀ ਪੰਜਵੀਂ ਪਾਤਿਸ਼ਾਹੀ।
ਮਾਈ ਮਾਇਆ ਛਲੁ ॥
O my mother, Maya is so misleading and deceptive.
ਹੇ ਮਾਂ! ਮਾਇਆ ਇਕ ਛਲਾਵਾ ਹੈ (ਜੋ ਕਈ ਰੂਪ ਵਿਖਾ ਕੇ ਛੇਤੀ ਹੀ ਗੁੰਮ ਹੋ ਜਾਂਦਾ ਹੈ)। ਮਾਈ = ਹੇ ਮਾਂ! ਛਲੁ = ਧੋਖਾ।
ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ ॥ ਰਹਾਉ ॥
Without meditating on the Lord of the Universe, it is like straw on fire, or the shadow of a cloud, or the running of the flood-waters. ||Pause||
ਪਰਮਾਤਮਾ ਦੇ ਭਜਨ ਤੋਂ ਬਿਨਾ (ਇਸ ਮਾਇਆ ਦੀ ਪਾਂਇਆਂ ਇਤਨੀ ਹੈ ਜਿਵੇਂ ਕਿ) ਕੱਖਾਂ ਦੀ ਅੱਗ ਹੈ, ਬੱਦਲਾਂ ਦੀ ਛਾਂ ਹੈ, (ਦਰਿਆ ਦੇ) ਹੜ ਦਾ ਪਾਣੀ ਹੈ ਰਹਾਉ॥ ਤ੍ਰਿਣ = ਕੱਖ, ਤੀਲੇ। ਮੇਘ = ਬੱਦਲ। ਛਾਇਆ = ਛਾਂ ॥ਰਹਾਉ॥
ਛੋਡਿ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜਿ ਸਾਧ ਮਗਿ ਚਲੁ ॥
Renounce your cleverness and all your mental tricks; with your palms pressed together, walk on the Path of the Holy Saints.
ਹੇ ਭਾਈ! (ਮਾਇਆ ਛਲਾਵੇ ਦੇ ਧੋਖੇ ਤੋਂ ਬਚਣ ਲਈ) ਬਹੁਤੀਆਂ ਚਲਾਕੀਆਂ ਤੇ ਸਿਆਣਪਾਂ ਛੱਡ ਦੇ, ਦੋਵੇਂ ਹੱਥ ਜੋੜ ਕੇ ਗੁਰੂ ਦੇ (ਦੱਸੇ ਹੋਏ) ਰਸਤੇ ਉਤੇ ਤੁਰਿਆ ਕਰ, ਛੋਡਿ = ਛੱਡ ਦੇ। ਕਰ = {ਬਹੁ-ਵਚਨ} ਹੱਥ। ਦੁਇ ਕਰ = ਦੋਵੇਂ ਹੱਥ। ਜੋੜਿ = ਜੋੜ ਕੇ। ਮਗਿ = ਰਸਤੇ ਉਤੇ। ਚਲੁ = ਤੁਰ।
ਸਿਮਰਿ ਸੁਆਮੀ ਅੰਤਰਜਾਮੀ ਮਾਨੁਖ ਦੇਹ ਕਾ ਇਹੁ ਊਤਮ ਫਲੁ ॥੧॥
Remember the Lord, the Inner-knower, the Searcher of hearts; this is the most sublime reward of this human incarnation. ||1||
ਅੰਤਰਜਾਮੀ ਮਾਲਕ ਪ੍ਰਭੂ ਦਾ ਨਾਮ ਸਿਮਰਿਆ ਕਰ-ਮਨੁੱਖ ਸਰੀਰ ਦਾ ਸਭ ਤੋਂ ਚੰਗਾ ਫਲ ਇਹੀ ਹੈ ॥੧॥ ਦੇਹੁ = ਸਰੀਰ। ਊਤਮ = ਸਭ ਤੋਂ ਚੰਗਾ ॥੧॥
ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀ ਖਲੁ ॥
The Holy Saints preach the teachings of the Vedas, but the unfortunate fools do not understand them.
ਹੇ ਭਾਈ! ਭਲੇ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਇਹ ਉਪਦੇਸ਼ ਕਰਦੇ ਹੀ ਰਹਿੰਦੇ ਹਨ, ਪਰ ਨਿਭਾਗਾ ਮੂਰਖ ਮਨੁੱਖ (ਇਸ ਉਪਦੇਸ਼ ਨੂੰ) ਨਹੀਂ ਸਮਝਦਾ। ਬੇਦ ਬਖਿਆਨ = ਗਿਆਨ ਦੀ ਵਿਆਖਿਆ, ਆਤਮਕ ਜੀਵਨ ਦੀ ਸੂਝ ਦੀ ਵਿਆਖਿਆ। ਸਾਧੂ ਜਨ = ਭਲੇ ਮਨੁੱਖ। ਖਲੁ = ਮੂਰਖ।
ਪ੍ਰੇਮ ਭਗਤਿ ਰਾਚੇ ਜਨ ਨਾਨਕ ਹਰਿ ਸਿਮਰਨਿ ਦਹਨ ਭਏ ਮਲ ॥੨॥੭॥੨੬॥
Servant Nanak is absorbed in loving devotional worship; meditating in remembrance on the Lord, one's dirt is burnt away. ||2||7||26||
ਹੇ ਨਾਨਕ! ਪ੍ਰਭੂ ਦੇ ਦਾਸ ਪ੍ਰਭੂ ਦੀ ਪਿਆਰ-ਭਗਤੀ ਵਿਚ ਮਸਤ ਰਹਿੰਦੇ ਹਨ। ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ (ਉਹਨਾਂ ਦੇ ਅੰਦਰੋਂ ਕਾਮਾਦਿਕ) ਭਲਵਾਨ ਸੜ ਕੇ ਸੁਆਹ ਹੋ ਜਾਂਦੇ ਹਨ ॥੨॥੭॥੨੬॥ ਰਾਚੇ = ਮਸਤ। ਸਿਮਰਨਿ = ਸਿਮਰਨ ਨਾਲ। ਮਲ = ਮੱਲ, (ਕਾਮਾਦਿਕ) ਭਲਵਾਨ {ਬਹੁ-ਵਚਨ}। ਦਹਨ ਭਏ = ਸੜ ਜਾਂਦੇ ਹਨ ॥੨॥੭॥੨੬॥