ਛੰਦ

Chhand

ਛੰਦ:

ਪਤਿ ਪੂਤਨ ਤੇ ਰਹੈ ਬਿਜੈ ਪੂਤਨ ਤੇ ਪੈਯੈ

(Rani) With the offspring comes the honour in the world.

(ਰਾਣੀ ਕਹਿੰਦੀ ਹੈ) (ਜਗਤ ਵਿਚ) ਪੁੱਤਰਾਂ ਕਰ ਕੇ ਪਤ ਰਹਿੰਦੀ ਹੈ, ਪੁੱਤਰਾਂ ਦੁਆਰਾ (ਵੈਰੀ ਉਤੇ) ਜਿਤ ਪ੍ਰਾਪਤ ਹੁੰਦੀ ਹੈ।

ਦਿਰਬੁ ਕਪੂਤਨ ਜਾਇ ਰਾਜ ਸਪੂਤਨੁ ਬਹੁਰੈਯੈ

Due to spurious progeny the wealth is lost.

ਕੁਪੁੱਤਰਾਂ ਕਰ ਕੇ ਧਨ ਚਲਾ ਜਾਂਦਾ ਹੈ, ਸੁਪੁੱਤਰ ਖੋਏ ਹੋਏ ਰਾਜ ਨੂੰ ਪਰਤਾ ਲੈਂਦੇ ਹਨ।

ਪਿੰਡ ਪੁਤ੍ਰ ਹੀ ਦੇਹਿ ਪ੍ਰੀਤਿ ਪੂਤੋ ਉਪਜਾਵਹਿ

The dead are honoured through sons.

ਪੁੱਤਰ ਹੀ (ਮਰਨ ਉਪਰੰਤ) ਪਿੰਡ ਦਿੰਦੇ ਹਨ ਅਤੇ ਪੁੱਤਰਾਂ ਨਾਲ ਹੀ ਪ੍ਰੀਤ ਪੈਦਾ ਹੁੰਦੀ ਹੈ।

ਬਹੁਤ ਦਿਨਨ ਕੋ ਬੈਰ ਗਯੋ ਪੂਤੈ ਬਹੁਰਾਵਹਿ

The age-old enmities are eliminated by dint of the sons.

ਬਹੁਤ ਦਿਨਾਂ ਦਾ (ਪੁਰਾਣਾ) ਵੈਰ ਪੁੱਤਰ ਹੀ ਚੁਕਾਉਂਦੇ ਹਨ।

ਜੋ ਪੂਤਨ ਕੌ ਛਾਡਿ ਨ੍ਰਿਪਤਿ ਤਪਸ︀ਯਾ ਕੋ ਜਾਵੈ

The Raja who abandons his offspring and become an ascetic,

ਜੋ ਰਾਜਾ ਪੁੱਤਰਾਂ ਨੂੰ ਛਡ ਕੇ ਤਪਸਿਆ ਕਰਨ ਲਈ ਜਾਂਦਾ ਹੈ,

ਪਰੈ ਨਰਕ ਸੋ ਜਾਇ ਅਧਿਕ ਤਨ ਮੈ ਦੁਖ ਪਾਵੈ ॥੪੭॥

He is thrown in the hell and remains in misery.(47)

ਉਹ ਨਰਕਾਂ ਵਿਚ ਪੈਂਦਾ ਹੈ ਅਤੇ ਸ਼ਰੀਰ ਵਿਚ ਬਹੁਤ ਦੁਖ ਪ੍ਰਾਪਤ ਕਰਦਾ ਹੈ ॥੪੭॥

ਕੋ ਹਮਾਰੋ ਪੂਤ ਕੋ ਹਮਰੀ ਕੋਈ ਨਾਰੀ

(Raja) Neither I have any son, nor I have any wife.

(ਰਾਜਾ ਉੱਤਰ ਦਿੰਦਾ ਹੈ) ਨਾ ਸਾਡਾ ਕੋਈ ਪੁੱਤਰ ਹੈ ਅਤੇ ਨਾ ਹੀ ਕੋਈ ਇਸਤਰੀ ਹੈ।

ਕੋ ਹਮਾਰੋ ਪਿਤਾ ਕੋ ਹਮਰੀ ਮਹਤਾਰੀ

Neither I have my father, nor any mother.

ਨਾ ਹੀ ਸਾਡਾ ਕੋਈ ਪਿਤਾ ਹੈ ਅਤੇ ਨਾ ਹੀ ਕੋਈ ਮਾਤਾ ਹੈ।

ਕੋ ਹਮਰੀ ਭੈਨ ਕੋ ਹਮਰੋ ਕੋਈ ਭਾਈ

Neither I have a sister, nor I have any brother.

ਨਾ ਕੋਈ ਸਾਡਾ ਭਰਾ ਹੈ ਅਤੇ ਨਾ ਹੀ ਕੋਈ ਭੈਣ ਹੈ।

ਕੋ ਹਮਾਰੋ ਦੇਸ ਹੌ ਕਾਹੂ ਕੌ ਰਾਈ

Neither I Own a Country, nor I am the ruler.

ਨਾ ਹੀ ਸਾਡਾ ਕੋਈ ਦੇਸ਼ ਹੈ ਅਤੇ ਨਾ ਹੀ ਮੈਂ ਕਿਸੇ ਦਾ ਰਾਜਾ ਹਾਂ।

ਬ੍ਰਿਥਾ ਜਗਤ ਮੈ ਆਇ ਜੋਗ ਬਿਨੁ ਜਨਮੁ ਗਵਾਯੋ

Without yoga I have obliterated my birth.

ਜੋਗ ਤੋਂ ਬਿਨਾ ਮੈਂ ਵਿਅਰਥ ਵਿਚ ਜਗਤ ਵਿਚ ਆ ਕੇ ਜਨਮ ਗੰਵਾਇਆ ਹੈ।

ਤਜ︀ਯੋ ਰਾਜ ਅਰੁ ਪਾਟ ਯਹੈ ਜਿਯਰੇ ਮੁਹਿ ਭਾਯੋ ॥੪੮॥

To abandon the kingship, would satisfy me most now.(48)

ਰਾਜ ਅਤੇ ਸ਼ਾਹੀ ਠਾਠ ਬਾਠ ਨੂੰ ਛਡਣਾ ਹੀ ਮੇਰੇ ਮਨ ਨੂੰ ਭਾਉਂਦਾ ਹੈ ॥੪੮॥

ਜਨਨਿ ਜਠਰ ਮਹਿ ਆਇ ਪੁਰਖ ਬਹੁਤੋ ਦੁਖੁ ਪਾਵਹਿ

Then, when he gets access to a urinary place (vagina), he exclaims, ‘I had sex.’

ਮਾਤਾ ਦੇ ਗਰਭ ਵਿਚ ਆ ਕੇ ਪੁਰਸ਼ ਬਹੁਤ ਦੁਖ ਪਾਂਦਾ ਹੈ।

ਮੂਤ੍ਰ ਧਾਮ ਕੌ ਪਾਇ ਕਹਤ ਹਮ ਭੋਗ ਕਮਾਵਹਿ

Man enters the mother’s womb and faces agony.

ਇਸਤਰੀ ਦੀ ਯੋਨੀ ਨੂੰ ਪ੍ਰਾਪਤ ਕਰ ਕੇ ਕਹਿੰਦਾ ਹੈ ਕਿ ਮੈਂ ਭੋਗ (ਦਾ ਸੁਖ) ਪ੍ਰਾਪਤ ਕਰ ਰਿਹਾ ਹਾਂ।

ਥੂਕ ਤ੍ਰਿਯਾ ਕੌ ਚਾਟਿ ਕਹਤ ਅਧਰਾਮ੍ਰਿਤ ਪਾਯੋ

He licks the spit from woman’s lips and thinks he is honoured with nectar.

ਇਸਤਰੀ ਦੀ ਥੁਕ ਚਟ ਕੇ ਕਹਿੰਦਾ ਹੈ ਕਿ (ਮੈਂ) ਹੋਠਾਂ ਦਾ ਅੰਮ੍ਰਿਤ ਪ੍ਰਾਪਤ ਕੀਤਾ ਹੈ।

ਬ੍ਰਿਥਾ ਜਗਤ ਮੈ ਜਨਮੁ ਬਿਨਾ ਜਗਦੀਸ ਗਵਾਯੋ ॥੪੯॥

But he does not reflect that he has lost the worth of his birth.(49)

ਜਗਦੀਸ਼ (ਦੇ ਭਜਨ ਤੋਂ) ਬਿਨਾ ਵਿਅਰਥ ਵਿਚ ਜਗਤ ਅੰਦਰ ਜਨਮ ਗੰਵਾਇਆ ਹੈ ॥੪੯॥