ਰਾਨੀ ਬਾਚ

Rani’s Talk

ਰਾਣੀ ਨੇ ਕਿਹਾ:

ਰਿਖਿ ਯਾਹੀ ਤੇ ਭਏ ਨ੍ਰਿਪਤਿ ਯਾਹੀ ਉਪਜਾਏ

Rajas and sages were born through her,

ਇਸੇ ਤੋਂ ਰਿਸ਼ੀ ਅਤੇ ਰਾਜੇ ਪੈਦਾ ਹੋਏ ਹਨ।

ਬ੍ਰਯਾਸਾਦਿਕ ਸਭ ਚਤੁਰ ਇਹੀ ਮਾਰਗ ਹ੍ਵੈ ਆਏ

Sage Viyas and the other wise men had all passed through this course.

ਬਿਆਸ ਆਦਿ ਸੂਝਵਾਨ ਇਸੇ ਮਾਰਗ ਤੋਂ ਆਏ ਹਨ।

ਪਰਸੇ ਯਾ ਕੇ ਬਿਨਾ ਕਹੋ ਜਗ ਮੈ ਕੋ ਆਯੋ

Without her enterprise, how can one come into this world?

ਇਸ ਨੂੰ ਛੋਹੇ ਬਿਨਾ ਦਸੋ, ਜਗਤ ਵਿਚ ਕੌਣ ਆਇਆ ਹੈ।

ਪ੍ਰਥਮ ਐਤ ਭਵ ਪਾਇ ਬਹੁਰਿ ਪਰਮੇਸ੍ਵਰ ਪਾਯੋ ॥੫੦॥

Pristinely, only coming through this way, one attained Godly bliss.(50)

ਪਹਿਲਾਂ ਇਸ ਰਸਤੇ ਤੋਂ ਜਨਮ ਪ੍ਰਾਪਤ ਕਰ ਕੇ ਫਿਰ ਪਰਮੇਸ਼੍ਵਰ ਨੂੰ ਪਾਈਦਾ ਹੈ ॥੫੦॥