ਚੌਪਈ

ਚੌਪਈ:

ਸਪਤਾਵਤ ਨ੍ਰਿਪ ਬਾਲ ਨਿਹਾਰੇ

ਰਾਜ ਕੁਮਾਰੀ ਨੇ ਸੱਤਾਂ ਰਾਜਿਆਂ ਨੂੰ ਆਉਂਦਿਆਂ ਵੇਖਿਆ।

ਅਮਿਤ ਕੋਪ ਕਰਿ ਬਿਸਿਖ ਪ੍ਰਹਾਰੇ

ਬਹੁਤ ਕ੍ਰੋਧਿਤ ਹੋ ਕੇ ਉਨ੍ਹਾਂ ਉਤੇ ਤੀਰ ਚਲਾਏ।

ਸ︀ਯੰਦਨ ਸਹਿਤ ਸੂਤ ਸਭ ਘਾਏ

ਰਥਾਂ ਸਮੇਤ ਸਾਰਿਆਂ ਰਥਵਾਨਾਂ ਨੂੰ ਮਾਰ ਦਿੱਤਾ

ਸੈਨ ਸਹਿਤ ਮ੍ਰਿਤ ਲੋਕ ਪਠਾਏ ॥੫੪॥

ਅਤੇ ਸੈਨਾ ਸਹਿਤ ਮ੍ਰਿਤੂ-ਲੋਕ ਨੂੰ ਭੇਜ ਦਿੱਤਾ ॥੫੪॥

ਅਵਰ ਨ੍ਰਿਪਤ ਤਬ ਹੀ ਉਠਿ ਧਾਏ

(ਤਦ ਉਪਰੰਤ) ਹੋਰ ਰਾਜੇ ਉਠ ਕੇ ਚਲ ਪਏ

ਬਾਧੇ ਗੋਲ ਸਾਮੁਹੇ ਆਏ

ਅਤੇ ਝੁੰਡ ਬਣਾ ਕੇ (ਰਾਜ ਕੁਮਰੀ ਦੇ) ਸਾਹਮਣੇ ਆਏ।

ਦਸੌ ਦਿਸਨ ਕ੍ਰੁਧਿਤ ਹ੍ਵੈ ਢੂਕੇ

ਦਸਾਂ ਦਿਸ਼ਾਵਾਂ ਤੋਂ ਕ੍ਰੋਧਿਤ ਹੋ ਕੇ ਢੁਕ ਪਏ

ਮਾਰੈ ਮਾਰ ਬਕ੍ਰ ਤੇ ਕੂਕੇ ॥੫੫॥

ਅਤੇ ਮੂੰਹ ਤੋਂ 'ਮਾਰੋ ਮਾਰੋ' ਕੂਕਣ ਲਗੇ ॥੫੫॥