ਅੜਿਲ

ਅੜਿਲ:

ਬਾਲ ਸੂਰਮਾ ਮਾਰੇ ਕੋਪ ਬਢਾਇ ਕੈ

ਰਾਜ ਕੁਮਾਰੀ ਨੇ ਕ੍ਰੋਧਿਤ ਹੋ ਕੇ ਸੂਰਮਿਆਂ ਨੂੰ ਮਾਰ ਦਿੱਤਾ।

ਜੋ ਚਿਤੁ ਚਹੈ ਸੰਘਾਰੇ ਰਥਹਿ ਧਵਾਇ ਕੈ

ਜਿਸ ਨੂੰ ਵੀ ਮਾਰਨਾ ਚਾਹਿਆ, ਰਥ ਭਜਾ ਕੇ ਮਾਰ ਦਿੱਤਾ।

ਪੈਦਲ ਅਮਿਤ ਬਿਦਾਰੇ ਅਤਿ ਚਿਤ ਕੋਪ ਕਰਿ

ਮਨ ਵਿਚ ਬਹੁਤ ਕ੍ਰੋਧ ਕਰ ਕੇ ਅਣਗਿਣਤ ਪੈਦਲ ਮਾਰ ਦਿੱਤੇ।

ਹੋ ਰਥੀ ਗਜੀ ਹਨਿ ਡਾਰੇ ਸਸਤ੍ਰ ਅਨਿਕ ਪ੍ਰਹਰਿ ॥੫੩॥

ਸ਼ਸਤ੍ਰਾਂ ਦੇ ਅਨੇਕ ਪ੍ਰਹਾਰ ਕਰ ਕੇ ਰਥਾਂ ਅਤੇ ਹਾਥੀਆਂ ਵਾਲਿਆਂ ਨੂੰ ਮਾਰ ਦਿੱਤਾ ॥੫੩॥