ਅੜਿਲ

Arril

ਅੜਿਲ:

ਪ੍ਰੀਤਿ ਮੰਜਰੀ ਤ੍ਰਿਯ ਕੋ ਨਾਮ ਬਖਾਨਿਯਤ

Preet Manjri was the name of the woman,

ਉਸ ਇਸਤਰੀ ਦਾ ਨਾਂ ਪ੍ਰੀਤ ਮੰਜਰੀ ਦਸਿਆ ਜਾਂਦਾ ਸੀ

ਸੈਨਾਪਤਿ ਤਿਹ ਪਤਿ ਕੌ ਨਾਮ ਸੁ ਜਾਨਿਯਤ

And the man was known as Senapatti.

ਅਤੇ ਉਸ ਦਾ ਪਤੀ ਸੈਨਾਪਤੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਬੀਰਭਦ੍ਰ ਨਰ ਇਕ ਸੌ ਹਿਤ ਤਾ ਕੋ ਭਯੋ

She had fallen in love with one person named Veer Bhadar,

ਇਕ ਬੀਰਭਦ੍ਰ ਨਾਂ ਦਾ ਪੁਰਸ਼ ਸੀ, ਉਸ ਨਾਲ (ਉਸ ਇਸਤਰੀ ਦਾ) ਪ੍ਰੇਮ ਹੋ ਗਿਆ।

ਹੋ ਪਠੈ ਸਹਚਰੀ ਬੋਲਿ ਤਾਹਿ ਨਿਜੁ ਘਰ ਲਯੋ ॥੨॥

She sent her maid and called him to her house.(2)

ਅਤੇ ਸਹੇਲੀ ਨੂੰ ਭੇਜ ਕੇ ਉਸ ਨੂੰ ਆਪਣੇ ਘਰ ਬੁਲਾ ਲਿਆ ॥੨॥