ਪਉੜੀ

Pauree:

ਪਉੜੀ।

ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ

You can water a bitter neem tree with ambrosial nectar.

(ਜੇ) ਨਿੰਮ (ਦੇ) ਰੁੱਖ ਨੂੰ ਅੰਮ੍ਰਿਤ-ਰਸ ਪਾ ਕੇ (ਭੀ) ਬਹੁਤ ਸਿੰਜੀਏ (ਤਾਂ ਭੀ ਨਿੰਮ ਦੀ ਕੁੜਿੱਤਣ ਨਹੀਂ ਜਾਂਦੀ); ਬਿਰਖੁ = ਰੁੱਖ। ਸੰਚੀਐ = ਸਿੰਜੀਏ। ਪਾਇਆ = ਪਾਇ, ਪਾ ਕੇ।

ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ

You can feed a venomous snake lots of milk.

ਜੇ ਬਹੁਤ ਦੁੱਧ ਪਿਆਲ ਕੇ ਮੰਤ੍ਰ ਦੀ ਰਾਹੀਂ ਸੱਪ ਨੂੰ ਇਤਬਾਰੀ ਬਣਾਈਏ (ਭਾਵ, ਸੱਪ ਦਾ ਵਿਸਾਹ ਕਰੀਏ) (ਫਿਰ ਭੀ ਉਹ ਡੰਗ ਮਾਰਨ ਵਾਲਾ ਸੁਭਾਵ ਨਹੀਂ ਛੱਡਦਾ); ਬਿਸੀਅਰੁ = ਸੱਪ। ਮੰਤ੍ਰਿ = ਮੰਤ੍ਰ ਨਾਲ। ਵਿਸਾਹੀਐ = ਇਤਬਾਰ ਕਰੀਏ।

ਮਨਮੁਖੁ ਅਭਿੰਨੁ ਭਿਜਈ ਪਥਰੁ ਨਾਵਾਇਆ

The self-willed manmukh is resistant; he cannot be softened. You might as well water a stone.

(ਜਿਵੇਂ) ਪੱਥਰ ਨੂੰ ਇਸ਼ਨਾਨ ਕਰਾਈਏ (ਤਾਂ ਭੀ ਕੋਰੇ ਦਾ ਕੋਰਾ, ਇਸੇ ਤਰ੍ਹਾਂ) ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕੋਰਾ ਹੀ ਰਹਿੰਦਾ ਹੈ (ਉਸ ਦਾ ਹਿਰਦਾ ਕਦੇ) ਭਿੱਜਦਾ ਨਹੀਂ; ਮਨਮੁਖੁ = ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਮਨ ਦਾ ਮੁਰੀਦ ਮਨੁੱਖ, ਆਪ-ਹੁਦਰਾ ਮਨੁੱਖ। ਅਭਿੰਨੁ = ਨਾਹ ਭਿੱਜਣ ਵਾਲਾ, ਕੋਰਾ, ਰੁੱਖਾ।

ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ

Irrigating a poisonous plant with ambrosial nectar, only poisonous fruit is obtained.

ਜੇ ਜ਼ਹਿਰ ਵਿਚ ਅੰਮ੍ਰਿਤ ਸਿੰਜੀਏ (ਤਾਂ ਭੀ ਉਹ ਅੰਮ੍ਰਿਤ ਨਹੀਂ ਬਣ ਜਾਂਦਾ) ਜ਼ਹਿਰ ਦਾ ਹੀ ਫਲ ਪਾਈਦਾ ਹੈ। ਬਿਖੁ = ਜ਼ਹਿਰ। ਸਿੰਚੀਐ = ਸਿੰਜੀਏ।

ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ ॥੧੬॥

O Lord, please unite Nanak with the Sangat, the Holy Congregation, so that he may be rid of all poison. ||16||

(ਪਰ) ਹੇ ਨਾਨਕ! ਜੇ ਪ੍ਰਭੂ (ਗੁਰਮੁਖਾਂ ਦੀ) ਸੰਗਤ ਮੇਲੇ ਤਾਂ (ਮਨ ਵਿਚੋਂ ਮਾਇਆ ਦੇ ਮੋਹ ਵਾਲੀ) ਸਾਰੀ ਜ਼ਹਿਰ ਲਹਿ ਜਾਂਦੀ ਹੈ ॥੧੬॥