ਮਃ ੧ ॥
First Mehl:
ਪਹਿਲੀ ਪਾਤਿਸ਼ਾਹੀ।
ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥
The Vedas proclaim that vice and virtue are the seeds of heaven and hell.
ਵੇਦ ਦੀ ਤਾਲੀਮ ਇਹ ਹੈ ਕਿ (ਜੀਵ ਦਾ ਕੀਤਾ ਹੋਇਆ) ਪੁੰਨ-ਕਰਮ (ਉਸ ਦੇ ਵਾਸਤੇ) ਸੁਰਗ (ਮਿਲਣ) ਦਾ ਸਬੱਬ (ਬਣਦਾ) ਹੈ ਤੇ ਪਾਪ (ਜੀਵ ਲਈ) ਨਰਕ (ਵਿਚ ਪੈਣ) ਦਾ ਕਾਰਨ ਹੋ ਜਾਂਦਾ ਹੈ; ਬੇਦੁ ਪੁਕਾਰੇ = ਵੇਦ ਉੱਚੀ ਆਖਦਾ ਹੈ, (ਭਾਵ, ਵੇਦ ਦੀ ਤਾਲੀਮ ਇਹ ਹੈ ਕਿ)। ਬੀਉ = ਬੀਜ, ਮੂਲ, ਕਾਰਨ।
ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥
Whatever is planted, shall grow. The soul eats the fruits of its actions, and understands.
(ਆਪਣੇ ਕੀਤੇ ਹੋਏ ਪੁੰਨ ਜਾਂ ਪਾਪ ਦਾ ਫਲ) ਖਾਣ ਵਾਲਾ (ਹਰੇਕ) ਜੀਵ (ਆਪ ਹੀ) ਜਾਣ ਲੈਂਦਾ ਹੈ ਕਿ ਜੋ ਕੁਝ ਕੋਈ ਬੀਜਦਾ ਹੈ ਉਹੀ ਉੱਗਦਾ ਹੈ। ਜੋ = ਜੋ ਕੁਝ। ਖਾਂਦਾ ਜੀਉ = (ਬੀਜੇ ਹੋਏ ਦਾ ਫਲ) ਖਾਣ ਵਾਲਾ ਜੀਵ। ਜਾਣੈ = ਜਾਣ ਲੈਂਦਾ ਹੈ।
ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥
Whoever praises spiritual wisdom as great, becomes truthful in the True Name.
(ਸੋ, ਇਸ ਕਰਮ-ਕਾਂਡ ਦੀ ਤਾਲੀਮ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਤੇ ਪ੍ਰਭੂ ਦੀ ਮਿਹਰ ਨੂੰ ਕੋਈ ਥਾਂ ਨਹੀਂ ਹੈ)। (ਪਰ ਗੁਰੂ ਦਾ ਬਖ਼ਸ਼ਿਆ) ਗਿਆਨ ਪਰਮਾਤਮਾ ਨੂੰ ਵੱਡਾ ਆਖ ਕੇ (ਉਸ ਦੀ) ਸਿਫ਼ਤ-ਸਾਲਾਹ ਕਰਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ, ਗਿਆਨੁ = ਗੁਰੂ ਦਾ (ਦਿੱਤਾ ਹੋਇਆ) ਗਿਆਨ, ਉੱਚੀ ਵਿਚਾਰ। ਸਲਾਹੇ = ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ। ਵਡਾ ਕਰਿ = (ਪ੍ਰਭੂ ਨੂੰ) ਵੱਡਾ ਆਖ ਆਖ ਕੇ। ਸਚਾ = ਸਦਾ-ਥਿਰ ਰਹਿਣ ਵਾਲਾ।
ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥
When Truth is planted, Truth grows. In the Court of the Lord, you shall find your place of honor.
ਜੋ ਮਨੁੱਖ ਪ੍ਰਭੂ ਦਾ ਨਾਮ (ਹਿਰਦੇ ਵਿਚ) ਬੀਜਦਾ ਹੈ ਉਸ ਦੇ ਅੰਦਰ ਨਾਮ ਹੀ ਪ੍ਰਫੁਲਤ ਹੁੰਦਾ ਹੈ ਤੇ ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ। ਪਾਈਐ ਥਾਉ = ਥਾਂ ਮਿਲਦੀ ਹੈ, ਪ੍ਰਵਾਨ ਹੋਵੀਦਾ ਹੈ।
ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ ॥
The Vedas are only merchants; spiritual wisdom is the capital; by His Grace, it is received.
(ਸੋ, ਪਾਪ ਤੇ ਪੁੰਨ ਦੇ ਫਲ ਦੱਸ ਕੇ) ਵੇਦ ਤਾਂ ਵਪਾਰ ਦੀਆਂ ਗੱਲਾਂ ਕਰਦਾ ਹੈ; (ਪਰ ਮਨੁੱਖ ਲਈ ਅਸਲ) ਰਾਸਿ-ਪੂੰਜੀ (ਪ੍ਰਭੂ ਦੇ ਗੁਣਾਂ ਦਾ) ਗਿਆਨ ਹੈ ਤੇ ਇਹ ਗਿਆਨ ਪ੍ਰਭੂ ਦੀ ਮਿਹਰ ਨਾਲ (ਗੁਰੂ ਤੋਂ) ਮਿਲਦਾ ਹੈ; ਵਪਾਰੀ = ਵਪਾਰ ਦੀਆਂ ਗੱਲਾਂ ਕਰਨ ਵਾਲਾ। ਰਾਸਿ = (ਅਸਲ) ਪੂੰਜੀ। ਕਰਮੀ = ਪ੍ਰਭੂ ਦੀ ਮਿਹਰ ਨਾਲ।
ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ ॥੨॥
O Nanak, without capital, no one has ever departed with profit. ||2||
ਹੇ ਨਾਨਕ! (ਇਸ ਗਿਆਨ-ਰੂਪ) ਪੂੰਜੀ ਤੋਂ ਬਿਨਾ ਕੋਈ ਮਨੁੱਖ (ਜਗਤ ਤੋਂ) ਨਫ਼ਾ ਖੱਟ ਕੇ ਨਹੀਂ ਜਾਂਦਾ ॥੨॥ ਬਾਹਰਾ = ਸੱਖਣਾ। ਲਦਿ = ਲੱਦ ਕੇ, ਨਫ਼ਾ ਖੱਟ ਕੇ ॥੨॥