ਸਲੋਕ ਮਃ ੨ ॥
Salok, Second Mehl:
ਸਲੋਕ ਦੂਜੀ ਪਾਤਿਸ਼ਾਹੀ।
ਕਥਾ ਕਹਾਣੀ ਬੇਦੀਂ︀ ਆਣੀ ਪਾਪੁ ਪੁੰਨੁ ਬੀਚਾਰੁ ॥
The Vedas bring forth stories and legends, and thoughts of vice and virtue.
(ਜੋ) ਤਾਲੀਮ ਵੇਦਾਂ ਨੇ ਲਿਆਂਦੀ (ਭਾਵ, ਦਿੱਤੀ), (ਉਸ ਵਿਚ ਇਹ) ਵਿਚਾਰ ਹੈ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ, ਬੇਦੀ = ਵੇਦਾਂ ਨੇ। ਆਣੀ = ਲਿਆਂਦੀ। ਕਥਾ ਕਹਾਣੀ = (ਭਾਵ,) ਸਿੱਖਿਆ, ਤਾਲੀਮ। ਪਾਪੁ ਪੁੰਨ ਬੀਚਾਰੁ = ਇਹ ਵਿਚਾਰ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ।
ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥
What is given, they receive, and what is received, they give. They are reincarnated in heaven and hell.
(ਉਸ ਨੇ ਇਹ ਦੱਸਿਆ ਹੈ ਕਿ ਹੱਥੋਂ) ਦੇ ਕੇ ਹੀ (ਮੁੜ) ਲਈਦਾ ਹੈ ਤੇ ਜੋ ਕੁਝ ਕਿਸੇ ਤੋਂ ਲੈਂਦੇ ਹਾਂ ਉਹ (ਅਗਲੇ ਜਨਮ ਵਿਚ) ਮੋੜੀਦਾ ਹੈ, (ਆਪਣੇ ਕੀਤੇ ਕਰਮਾਂ ਅਨੁਸਾਰ) ਨਰਕ ਵਿਚ ਜਾਂ ਸੁਰਗ ਵਿਚ ਅੱਪੜੀਦਾ ਹੈ, ਦੇ ਦੇ ਲੈਣਾ = ਆਪ ਹੱਥੋਂ ਦੇ ਕੇ ਹੀ ਲਈਦਾ ਹੈ, ਆਪਣਾ ਦਿੱਤਾ ਹੀ ਅੱਗੇ ਲਈਦਾ ਹੈ। ਲੈ ਲੈ ਦੇਣਾ = ਜੋ ਕਿਸੇ ਪਾਸੋਂ ਲੈਂਦੇ ਹਾਂ ਉਹ ਮੋੜਨਾ ਪਏਗਾ। ਨਰਕਿ = ਨਰਕ ਵਿਚ। ਅਵਤਾਰ = ਜੰਮਣਾ, ਥਾਂ ਮਿਲਣੀ।
ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥
High and low, social class and status - the world wanders lost in superstition.
(ਇਸ ਤਾਲੀਮ ਅਨੁਸਾਰ) ਦੁਨੀਆ ਉੱਚੀਆਂ ਨੀਵੀਆਂ ਜਾਤਾਂ ਤੇ ਕਿਸਮਾਂ ਦੇ ਵਹਿਮਾਂ ਵਿਚ ਖ਼ੁਆਰ ਹੁੰਦੀ ਹੈ। ਮਧਿਮ = ਨੀਵਾਂ। ਜਾਤੀ ਜਿਨਸੀ ਭਰਮਿ = ਜਾਤਾਂ ਦੇ ਤੇ ਕਿਸਮਾਂ ਦੇ ਭਰਮ ਵਿਚ।
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥
The Ambrosial Word of Gurbani proclaims the essence of reality. Spiritual wisdom and meditation are contained within it.
(ਗੁਰੂ ਦੀ) ਬਾਣੀ ਨਾਮ-ਅੰਮ੍ਰਿਤ ਨਾਲ ਭਰੀ ਹੋਈ ਹੈ, ਤੇ ਪ੍ਰਭੂ ਦੇ ਗੁਣ ਬਿਆਨ ਕਰਦੀ ਹੈ, ਇਹ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿਚ ਸੁਰਤ ਜੋੜਿਆਂ ਪਰਗਟ ਹੋਈ ਹੈ। ਤਤੁ = ਅਸਲੀਅਤ, ਜਗਤ ਦਾ ਮੂਲ ਪਰਮਾਤਮਾ। ਵਖਾਣੀ = ਬਿਆਨ ਕਰਨ ਵਾਲੀ। ਗਿਆਨ ਧਿਆਨ ਵਿਚਿ = ਤੱਤ ਦੇ ਗਿਆਨ ਤੇ ਤੱਤ ਦੇ ਧਿਆਨ ਦੇ ਸੰਬੰਧ ਵਿਚ, ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿਚ ਸੁਰਤ ਜੋੜਿਆਂ। ਆਈ = ਪਰਗਟ ਹੋਈ; ਉਚਾਰੀ ਗਈ।
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀਂ︀ ਕਰਮਿ ਧਿਆਈ ॥
The Gurmukhs chant it, and the Gurmukhs realize it. Intuitively aware, they meditate on it.
(ਜੋ) ਬਾਣੀ ਗੁਰੂ ਨੇ ਉਚਾਰੀ ਹੈ, (ਜਿਸ ਦੇ ਡੂੰਘੇ ਭੇਤ ਨੂੰ) ਗੁਰੂ ਨੇ ਸਮਝਿਆ ਹੈ (ਇਸ ਨੂੰ) ਸੁਰਤਿਆਂ ਨੇ ਜਪਿਆ ਹੈ। ਗੁਰਮੁਖਿ ਆਖੀ = ਗੁਰੂ ਨੇ ਉਚਾਰੀ। ਜਾਤੀ = ਸਮਝੀ। ਸੁਰਤੀ = ਸੁਰਤਿਆਂ ਨੇ, (ਜਿਵੇਂ, ਬੇਦੀ) ਜਿਨ੍ਹਾਂ ਨੇ ਇਸ ਵਿਚ ਸੁਰਤ ਜੋੜੀ। ਕਰਮਿ = ਪ੍ਰਭੂ ਦੀ ਮਿਹਰ ਨਾਲ।
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥
By the Hukam of His Command, He formed the Universe, and in His Hukam, He keeps it. By His Hukam, He keeps it under His Gaze.
(ਇਹ ਬਾਣੀ ਦੱਸਦੀ ਹੈ ਕਿ) ਪਰਮਾਤਮਾ ਆਪਣਾ ਹੁਕਮ (-ਰੂਪ ਸੱਤਿਆ) ਸਾਜ ਕੇ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਹੀ ਰੱਖਿਆ ਹੈ ਤੇ ਹੁਕਮ ਵਿਚ ਹੀ ਸੰਭਾਲ ਕਰਦਾ ਹੈ। ਵੇਖੈ = ਸੰਭਾਲ ਕਰਦਾ ਹੈ।
ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥੧॥
O Nanak, if the mortal shatters his ego before he departs, as it is pre-ordained, then he is approved. ||1||
ਹੇ ਨਾਨਕ! (ਇਸ ਬਾਣੀ ਦੀ ਬਰਕਤਿ ਨਾਲ) ਪਹਿਲਾਂ (ਜੀਵ ਦੀ) ਹਉਮੈ ਦੂਰ ਹੁੰਦੀ ਹੈ ਤਾਂ ਜੀਵ ਪ੍ਰਭੂ ਦੀ ਹਜ਼ੂਰੀ ਵਿਚ ਪ੍ਰਵਾਨ ਹੁੰਦਾ ਹੈ ॥੧॥ ਅਗਹੁ = ਪਹਿਲਾਂ। ਕੋ = ਕੋਈ, ਜੀਵ। ਲਿਖੀਐ ਲੇਖੈ = ਲੇਖੇ ਵਿਚ ਲਿਖਿਆ ਜਾਂਦਾ ਹੈ, ਪ੍ਰਵਾਨ ਹੁੰਦਾ ਹੈ ॥੧॥