ਉਸਤਤਿ ਮਨ ਮਹਿ ਕਰਿ ਨਿਰੰਕਾਰ ॥

Praise the Formless Lord in your mind.

ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ। ਉਸਤਤਿ = ਵਡਿਆਈ, ਸਿਫ਼ਤਿ-ਸਾਲਾਹ।

ਕਰਿ ਮਨ ਮੇਰੇ ਸਤਿ ਬਿਉਹਾਰ ॥

O my mind, make this your true occupation.

ਹੇ ਮੇਰੇ ਮਨ! ਇਹ ਸੱਚਾ ਵਿਹਾਰ ਕਰ। ਸਤਿ = ਸੱਚਾ। ਬਿਉਹਾਰ = ਵਿਹਾਰ।

ਨਿਰਮਲ ਰਸਨਾ ਅੰਮ੍ਰਿਤੁ ਪੀਉ ॥

Let your tongue become pure, drinking in the Ambrosial Nectar.

ਜੀਭ ਨਾਲ ਮਿੱਠਾ (ਨਾਮ-) ਅੰਮ੍ਰਿਤ ਪੀ, ਰਸਨਾ = ਜੀਭ ਨਾਲ।

ਸਦਾ ਸੁਹੇਲਾ ਕਰਿ ਲੇਹਿ ਜੀਉ ॥

Your soul shall be forever peaceful.

(ਇਸ ਤਰ੍ਹਾਂ) ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ। ਸੁਹੇਲਾ = ਸੌਖਾ, ਸੁਖੀ। ਜੀਉ = ਜਿੰਦ।

ਨੈਨਹੁ ਪੇਖੁ ਠਾਕੁਰ ਕਾ ਰੰਗੁ ॥

With your eyes, see the wondrous play of your Lord and Master.

ਅੱਖਾਂ ਨਾਲ ਅਕਾਲ ਪੁਰਖ ਦਾ (ਜਗਤ-) ਤਮਾਸ਼ਾ ਵੇਖ, ਨੈਨਹੁ = ਅੱਖਾਂ ਨਾਲ। ਰੰਗੁ = ਤਮਾਸ਼ਾ, ਖੇਲ।

ਸਾਧਸੰਗਿ ਬਿਨਸੈ ਸਭ ਸੰਗੁ ॥

In the Company of the Holy, all other associations vanish.

ਭਲਿਆਂ ਦੀ ਸੰਗਤਿ ਵਿਚ (ਟਿਕਿਆਂ) ਹੋਰ (ਕੁਟੰਬ ਆਦਿਕ ਦਾ) ਮੋਹ ਮਿਟ ਜਾਂਦਾ ਹੈ। ਸਾਧ ਸੰਗਿ = ਸਾਧਾਂ ਦੀ ਸੰਗਤਿ ਵਿਚ। ਸਭ ਸੰਗੁ = ਹੋਰ ਸਭ ਸੰਗ, ਹੋਰ ਸਭ ਦਾ ਸੰਗ, ਹੋਰ ਸਭ ਦਾ ਮੋਹ।

ਚਰਨ ਚਲਉ ਮਾਰਗਿ ਗੋਬਿੰਦ ॥

With your feet, walk in the Way of the Lord.

ਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ। ਚਲਉ = ਚਲੋ। ਮਾਰਗਿ = ਰਸਤੇ ਤੇ।

ਮਿਟਹਿ ਪਾਪ ਜਪੀਐ ਹਰਿ ਬਿੰਦ ॥

Sins are washed away, chanting the Lord's Name, even for a moment.

ਪ੍ਰਭੂ ਨੂੰ ਰਤਾ ਭਰ ਭੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ। ਬਿੰਦ = ਰਤਾ ਭਰ, ਥੋੜਾ ਚਿਰ।

ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥

So do the Lord's Work, and listen to the Lord's Sermon.

ਹੱਥਾਂ ਨਾਲ ਪ੍ਰਭੂ (ਦੇ ਰਾਹ) ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ (ਸੁਣ); ਕਰ = ਹੱਥਾਂ ਨਾਲ। ਕਰਮ = ਕੰਮ। ਸ੍ਰਵਨਿ = ਕੰਨਾਂ ਨਾਲ।

ਹਰਿ ਦਰਗਹ ਨਾਨਕ ਊਜਲ ਮਥਾ ॥੨॥

In the Lord's Court, O Nanak, your face shall be radiant. ||2||

(ਇਸ ਤਰ੍ਹਾਂ) ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਸੁਰਖ਼-ਰੂ ਹੋ ਜਾਈਦਾ ਹੈ ॥੨॥