ਬਡਭਾਗੀ ਤੇ ਜਨ ਜਗ ਮਾਹਿ ॥

Very fortunate are those humble beings in this world,

ਉਹ ਮਨੁੱਖ ਜਗਤ ਵਿਚ ਵੱਡੇ ਭਾਗਾਂ ਵਾਲੇ ਹਨ, ਤੇ ਜਨ = ਉਹ ਬੰਦੇ।

ਸਦਾ ਸਦਾ ਹਰਿ ਕੇ ਗੁਨ ਗਾਹਿ ॥

who sing the Glorious Praises of the Lord, forever and ever.

(ਜੋ) ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ। ਗਾਹਿ = ਗਾਉਂਦੇ ਹਨ। ਸੋ = ਉਹ ਮਨੁੱਖ।

ਰਾਮ ਨਾਮ ਜੋ ਕਰਹਿ ਬੀਚਾਰ ॥

Those who dwell upon the Lord's Name,

ਜੋ ਅਕਾਲ ਪੁਰਖ ਦੇ ਨਾਮ ਦਾ ਧਿਆਨ ਕਰਦੇ ਹਨ, ਗਨੀ = ਗ਼ਨੀ, ਧਨਾਢ।

ਸੇ ਧਨਵੰਤ ਗਨੀ ਸੰਸਾਰ ॥

are the most wealthy and prosperous in the world.

ਉਹ ਮਨੁੱਖ ਜਗਤ ਵਿਚ ਧਨੀ ਹਨ ਤੇ ਰੱਜੇ ਹੋਏ ਹਨ। ਮੁਖੀ = ਚੋਣਵੇਂ ਚੰਗੇ ਬੰਦੇ।

ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥

Those who speak of the Supreme Lord in thought, word and deed

ਜੇਹੜੇ ਭਲੇ ਲੋਕ ਮਨ ਤਨ ਤੇ ਮੂੰਹ ਤੋਂ ਪ੍ਰਭੂ ਦਾ ਨਾਮ ਉਚਾਰਦੇ ਹਨ,

ਸਦਾ ਸਦਾ ਜਾਨਹੁ ਤੇ ਸੁਖੀ ॥

know that they are peaceful and happy, forever and ever.

ਉਹਨਾਂ ਨੂੰ ਸਦਾ ਸੁਖੀ ਜਾਣੋ। ਤੇ = ਉਹਨਾਂ ਨੂੰ।

ਏਕੋ ਏਕੁ ਏਕੁ ਪਛਾਨੈ ॥

One who recognizes the One and only Lord as One,

ਜੋ ਮਨੁੱਖ ਕੇਵਲ ਇਕ ਪ੍ਰਭੂ ਨੂੰ (ਹਰ ਥਾਂ) ਪਛਾਣਦਾ ਹੈ,

ਇਤ ਉਤ ਕੀ ਓਹੁ ਸੋਝੀ ਜਾਨੈ ॥

understands this world and the next.

ਉਸ ਨੂੰ ਲੋਕ ਪਰਲੋਕ ਦੀ (ਭਾਵ, ਜੀਵਨ ਦੇ ਸਾਰੇ ਸਫ਼ਰ ਦੀ) ਸਮਝ ਆ ਜਾਂਦੀ ਹੈ। ਇਤ ਉਤ ਕੀ = ਲੋਕ ਪਰਲੋਕ ਦੀ।

ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥

One whose mind accepts the Company of the Naam,

ਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਰਚ ਮਿਚ ਜਾਂਦਾ ਹੈ, ਮਾਨਿਆ = ਪਤੀਜਿਆ।

ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥

the Name of the Lord, O Nanak, knows the Immaculate Lord. ||3||

ਹੇ ਨਾਨਕ! ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ ॥੩॥ ਤਿਨਹਿ = ਤਿਨਿ ਹੀ, ਉਸੇ ਨੇ। ਜਾਨਿਆ = ਸਮਝਿਆ ਹੈ ॥੩॥