ਸਵੈਯਾ

SWAYYA

ਸਵੈਯਾ:

ਭਾਜੇ ਸਬੈ ਲਖਿ ਕੈ ਸੁ ਜੁਧਿਸਟਰਿ ਸ੍ਰੀਪਤਿ ਕੇ ਤਟਿ ਐਸੇ ਉਚਾਰਿਓ

ਸਾਰਿਆਂ ਨੂੰ ਭਜਿਆ ਵੇਖ ਕੇ ਯੁਧਿਸ਼ਠਰ ਨੇ ਸ੍ਰੀ ਕ੍ਰਿਸ਼ਨ ਕੋਲ ਜਾ ਕੇ ਇਉਂ ਕਿਹਾ ਹੈ,

ਭੂਪ ਬਡੋ ਬਲਵੰਤ ਕ੍ਰਿਪਾਨਿਧਿ ਕਾਹੂੰ ਤੇ ਪੈਗ ਟਰਿਓ ਨਹੀ ਟਾਰਿਓ

Seeing all of them fleeing, Yudhishtar said to Krishna, “This king is very powerful and is not receding by anyone

ਹੇ ਕ੍ਰਿਪਾ ਨਿਧਾਨ! ਰਾਜਾ (ਖੜਗ ਸਿੰਘ) ਬਹੁਤ ਬਲਵਾਨ ਹੈ, ਕਿਸੇ ਤੋਂ ਵੀ ਪਿਛੇ ਹਟਾਇਆਂ ਨਹੀਂ ਹਟਦਾ ਹੈ।

ਭਾਨੁਜ ਭੀਖਮ ਦ੍ਰਉਣ ਕ੍ਰਿਪਾ ਹਮ ਪਾਰਥ ਭੀਮ ਘਨੋ ਰਨ ਪਾਰਿਓ

ਕਰਨ, ਭੀਸ਼ਮ ਪਿਤਾਮਾ, ਦ੍ਰੋਣਾਚਾਰੀਆ, ਕ੍ਰਿਪਾਚਾਰੀਆ, ਅਰਜਨ ਅਤੇ ਭੀਮ ਸੈਨ ਆਦਿ ਅਸਾਂ (ਸਾਰਿਆਂ) ਨੇ ਖ਼ੂਬ ਯੁੱਧ ਮਚਾਇਆ ਹੈ

ਸੋ ਨਹਿ ਨੈਕੁ ਟਰੈ ਰਨ ਤੇ ਹਮ ਹੂੰ ਸਬ ਹੂੰ ਪ੍ਰਭ ਪਉਰਖ ਹਾਰਿਓ ॥੧੬੫੨॥

“We have waged a terrible war with him, taking Karan, Bhisham, Drone, Kripacharya, Arjuna, Bhima etc. with us but he did not even slightly get aside from war and all of us had to surrender.1652.

(ਪਰ) ਉਹ ਜ਼ਰਾ ਜਿੰਨਾ ਵੀ ਯੁੱਧ ਵਿਚ ਟਲਿਆ ਨਹੀਂ ਹੈ, ਸਗੋਂ ਹੇ ਪ੍ਰਭੂ! ਅਸਾਂ ਸਾਰਿਆਂ ਦਾ ਬਲ ਛੀਣ ਹੋ ਗਿਆ ਹੈ ॥੧੬੫੨॥

ਭੀਖਮ ਭਾਨੁਜ ਅਉ ਦੁਰਜੋਧਨ ਭੀਮ ਘਨੋ ਹਠਿ ਜੁਧ ਮਚਾਯੋ

ਭੀਸ਼ਮ, ਕਰਨ ਅਤੇ ਦੁਰਯੋਧਨ ਤੇ ਭੀਮ ਸੈਨ ਨੇ ਹਠ ਪੂਰਵਕ ਬਹੁਤ ਯੁੱਧ ਕੀਤਾ ਹੈ।

ਸ੍ਰੀ ਮੁਸਲੀ ਬਰਮਾਕ੍ਰਿਤ ਸਾਤਕਿ ਕੋਪ ਘਨੋ ਚਿਤ ਮਾਝ ਬਢਾਯੋ

“Bhisham, Karan, Duryodhana, Bhim etc. waged a persistent and Balram, Kratvarma, Satyak etc. also became extremely enraged in their mind

ਸ੍ਰੀ ਬਲਭਦ੍ਰ, ਬਰਮਾਕ੍ਰਿਤ ਅਤੇ ਸਾਤਕ (ਇੰਦਰ) ਨੇ ਚਿਤ ਵਿਚ ਬਹੁਤ ਕ੍ਰੋਧ ਕੀਤਾ ਹੈ।

ਹਾਰ ਰਹੇ ਰਨਧੀਰ ਸਬੈ ਅਬ ਕਾ ਪ੍ਰਭ ਜੂ ਤੁਮਰੇ ਮਨ ਆਯੋ

“All the warriors are being defeated

ਸਾਰੇ ਰਣਬੀਰ ਹਾਰ ਚੁਕੇ ਹਨ। ਹੇ ਪ੍ਰਭੂ! ਹੁਣ ਤੁਹਾਡੇ ਮਨ ਵਿਚ ਕੀ (ਵਿਚਾਰ) ਆਇਆ ਹੈ?

ਭਾਗਤ ਪੈਗੁ ਸੋ ਰਨ ਤੇ ਤਿਹ ਸੋ ਹਮਰੋ ਸੁ ਕਛੂ ਬਸਾਯੋ ॥੧੬੫੩॥

O Lord! what is in your mind now, that you want to do? Now all the warriors are running away and we have no control over them now.”1653.

ਉਹ ਰਣ ਵਿਚੋਂ ਇਕ ਕਦਮ ਵੀ ਪਿਛੇ ਨਹੀਂ ਭਜਦਾ ਹੈ। ਉਸ ਨਾਲ ਸਾਡਾ ਕੋਈ ਵਸ ਨਹੀਂ ਚਲਦਾ ॥੧੬੫੩॥

ਰੁਦ੍ਰ ਤੇ ਆਦਿ ਜਿਤੇ ਗਨ ਦੇਵ ਤਿਤੇ ਮਿਲਿ ਕੈ ਨ੍ਰਿਪ ਊਪਰ ਧਾਏ

All the ganas of Rudra etc., who were there and all other gods who were there, they all together fell upon the king Kharag Singh

ਰੁਦ੍ਰ ਤੋਂ ਲੈ ਕੇ ਜਿਤਨੇ ਦੇਵਤਿਆਂ ਦੇ ਦਲ ਹਨ, ਉਹ ਸਾਰੇ ਮਿਲ ਕੇ ਰਾਜੇ ਉਤੇ ਹਮਲਾਵਰ ਹੋਏ ਹਨ।

ਤੇ ਸਬ ਆਵਤ ਦੇਖਿ ਬਲੀ ਧਨੁ ਤਾਨ ਕੈ ਬਾਨ ਹਕਾਰਿ ਲਗਾਏ

Seeing them all coming, this mighty warrior challenged all of them by pulling his bow

ਉਨ੍ਹਾਂ ਸਾਰਿਆਂ ਨੂੰ ਆਉਂਦਿਆਂ ਵੇਖ ਕੇ ਬਲਵਾਨ (ਰਾਜੇ) ਨੇ ਧਨੁਸ਼ ਖਿਚ ਕੇ ਅਤੇ ਲਲਕਾਰ ਕੇ ਬਾਣ ਚਲਾਏ ਹਨ।

ਏਕ ਗਿਰੇ ਤਹ ਘਾਇਲ ਹ੍ਵੈ ਇਕ ਤ੍ਰਾਸ ਭਰੇ ਤਜਿ ਜੁਧ ਪਰਾਏ

Some of them, who were wounded, fell down and some becoming fearful ran away

ਉਨ੍ਹਾਂ ਵਿਚੋਂ ਕਈ ਘਾਇਲ ਹੋ ਕੇ ਉਥੇ ਡਿਗ ਪਏ ਹਨ ਅਤੇ ਕਈ ਡਰ ਦੇ ਮਾਰੇ ਯੁੱਧ ਨੂੰ ਛਡ ਕੇ ਭਜ ਗਏ ਹਨ।

ਏਕ ਲਰੇ ਡਰੇ ਬਲਵਾਨ ਨਿਦਾਨ ਸੋਊ ਨ੍ਰਿਪ ਮਾਰਿ ਗਿਰਾਏ ॥੧੬੫੪॥

The warriors who fought fearlessly, were ultimately killed by the king.1654.

(ਪਰ) ਕਈ (ਡਟ ਕੇ) ਲੜੇ ਹਨ ਅਤੇ ਡਰੇ ਨਹੀਂ ਹਨ, ਉਨ੍ਹਾਂ ਨੂੰ ਰਾਜੇ ਨੇ ਅੰਤ ਵਿਚ ਮਾਰ ਕੇ ਸੁਟ ਦਿੱਤਾ ਹੈ ॥੧੬੫੪॥

ਜੀਤਿ ਸੁਰੇਸ ਧਨੇਸ ਖਗੇਸ ਗਨੇਸ ਕੋ ਘਾਇਲ ਕੈ ਮੁਰਛਾਯੋ

After gaining victory over Surya, Kuber, Garuda etc., the king wounded Ganesh and made him unconscious

ਇੰਦਰ, ਕੁਬੇਰ ਅਤੇ ਗਰੁੜ ਨੂੰ ਜਿਤ ਲਿਆ ਹੈ ਅਤੇ ਗਣੇਸ਼ ਨੂੰ ਜ਼ਖ਼ਮੀ ਕਰ ਕੇ ਮੂਰਛਿਤ ਕਰ ਦਿੱਤਾ ਹੈ।

ਭੂਮਿ ਪਰਿਯੋ ਬਿਸੰਭਾਰਿ ਨਿਹਾਰਿ ਜਲੇਸ ਦਿਨੇਸ ਨਿਸੇਸ ਪਰਾਯੋ

Seeing Ganesh fallen on the ground, Varuna, Surya and Chandrama fled away

ਬੇਸੁਧ ('ਬਿਸੰਭਾਰ') ਹੋ ਕੇ ਧਰਤੀ ਉਤੇ ਡਿਗੇ (ਗਣੇਸ਼ ਨੂੰ) ਵੇਖ ਕੇ ਵਰੁਨ, ਸੂਰਜ ਅਤੇ ਚੰਦ੍ਰਮਾ (ਰਣ-ਖੇਤਰ ਵਿਚੋਂ) ਭਜ ਗਏ ਹਨ।

ਬੀਰ ਮਹੇਸ ਤੇ ਆਦਿਕ ਭਾਜ ਗਏ ਇਹ ਸਾਮੁਹੇ ਏਕ ਆਯੋ

The hero like Shiva also went away and did not come before the king

ਸ਼ਿਵ ਅਤੇ ਉਸ ਦੇ ਬੀਰ ਆਦਿਕ ਖਿਸਕ ਗਏ ਹਨ ਅਤੇ ਇਸ ਦੇ ਸਾਹਮਣੇ ਇਕ ਵੀ ਨਹੀਂ ਡਟਿਆ ਹੈ।

ਕੋਪ ਕ੍ਰਿਪਾਨਿਧਿ ਆਵਤ ਜੋ ਸੁ ਚਪੇਟ ਸੋ ਮਾਰ ਕੈ ਭੂਮਿ ਗਿਰਾਯੋ ॥੧੬੫੫॥

Whosoever came before the king, getting enraged, the king caused him to fall down on the ground with the blow of his hand.1655.

ਜੋ ਵੀ ਕ੍ਰੋਧ ਕਰ ਕੇ ਆਉਂਦਾ ਹੈ, ਉਸ ਨੂੰ ਕ੍ਰਿਪਾਨਿਧਾਨ ਚਪੇੜ ਮਾਰ ਕੇ ਧਰਤੀ ਉਤੇ ਡਿਗਾ ਦਿੰਦਾ ਹੈ ॥੧੬੫੫॥