ਸਵੈਯਾ

SWAYYA

ਸਵੈਯਾ:

ਡੇਰੋ ਪਰੈ ਤਿਨ ਕੋ ਜੁ ਜਹਾ ਲਘੁ ਘੋਰਨ ਕੀ ਨਦੀਆ ਉਠਿ ਧਾਵੈ

Wherever their tents were pitched, there the soldiers rushed forth like the river-flood

ਜਿਥੇ ਉਨ੍ਹਾਂ ਦਾ ਡੇਰਾ ਪਿਆ ਹੋਇਆ ਸੀ, (ਉਥੇ) ਘੋੜਿਆਂ ਦੇ ਪਿਸ਼ਾਬ ('ਲਘੁ') ਦੀਆਂ ਨਦੀਆਂ ਉਛਲ ਕੇ ਵਗ ਪਈਆਂ ਹਨ।

ਤੇਜ ਚਲੈ ਹਹਰਾਟ ਕੀਏ ਅਤਿ ਹੀ ਚਿਤ ਸਤ੍ਰਨ ਕੇ ਡਰ ਪਾਵੈ

On account of the speedy and thumping gait of the soldiers, the minds of the enemies were getting fearful

(ਜਦੋਂ ਘੋੜੇ) ਹਿਣਕਦੇ ਹੋਏ ਤੇਜ਼ੀ ਨਾਲ ਚਲਦੇ ਹਨ (ਤਾਂ) ਵੈਰੀ ਚਿਤ ਵਿਚ ਬਹੁਤ ਡਰ ਮਹਿਸੂਸ ਕਰਦੇ ਹਨ।

ਪਾਰਸੀ ਬੋਲ ਮਲੇਛ ਕਹੈ ਰਨ ਤੇ ਟਰਿ ਕੈ ਪਗੁ ਏਕ ਆਵੈ

ਉਹ ਮਲੇਛ (ਅਰਥਾਤ ਕਾਲ ਜਮਨ ਦੇ ਸੈਨਿਕ) ਫ਼ਾਰਸੀ (ਭਾਸ਼ਾ) ਵਿਚ ਬਚਨ ਕਹਿੰਦੇ ਹਨ ਅਤੇ ਯੁੱਧ ਵਿਚ ਇਕ ਕਦਮ ਵੀ ਪਿਛੇ ਹਟਣ ਵਾਲੇ ਨਹੀਂ ਹਨ।

ਸ︀ਯਾਮ ਜੂ ਕੋ ਟੁਕ ਹੇਰਿ ਕਹੈ ਸਰ ਏਕ ਹੀ ਸੋ ਜਮਲੋਕਿ ਪਠਾਵੈ ॥੧੯੦੬॥

The malechhas were saying in Persian language that they would not retrace even one step in the war and on seeing Krishna, they would dispatch him to the abode of Yama with a single arrow only.1906.

(ਉਹ) ਕਹਿੰਦੇ ਹਨ ਕਿ ਕ੍ਰਿਸ਼ਨ ਜੀ ਨੂੰ ਜ਼ਰਾ ਵੇਖ ਲਈਏ, (ਤਾਂ ਉਸ ਨੂੰ) ਇਕ ਹੀ ਬਾਣ ਨਾਲ ਯਮਲੋਕ ਨੂੰ ਭੇਜ ਦਿਆਂਗੇ ॥੧੯੦੬॥

ਅਗਨੇ ਇਤ ਕੋਪਿ ਮਲੇਛ ਚੜੇ ਉਤ ਸੰਧ ਜਰਾ ਬਹੁ ਲੈ ਦਲੁ ਆਯੋ

On this side, the malechhas advanced in great fury, and on the other side Jrasandh came with a huge army

ਇਧਰਲੇ ਪਾਸਿਓਂ ਅਣਗਿਣਤ ਮਲੇਛ ਕ੍ਰੋਧਿਤ ਹੋ ਕੇ ਚੜ੍ਹੇ ਹਨ ਅਤੇ ਉਧਰਲੇ ਪਾਸੇ ਤੋਂ ਜਰਾਸੰਧ ਬਹੁਤ ਸਾਰੀ ਸੈਨਾ ਲੈ ਕੇ ਆਇਆ ਹੈ।

ਪਤ੍ਰ ਸਕੈ ਬਨ ਕੈ ਗਨ ਕੈ ਕੋਊ ਜਾਤਿ ਕੋ ਕਛੁ ਪਾਰ ਪਾਯੋ

The leaves of the trees can be counted, but this army cannot be estimated

ਬਨ ਦੇ ਪੱਤੇ (ਤਾਂ ਭਾਵੇ) ਕੋਈ ਗਿਣ ਸਕੇ, (ਪਰ ਉਨ੍ਹਾਂ ਸੈਨਕਾਂ ਦਾ) ਕੋਈ ਅੰਤ ਨਹੀਂ ਪਾਇਆ ਜਾ ਸਕਦਾ।

ਬ੍ਰਿਜ ਨਾਇਕ ਬਾਰੁਨੀ ਪੀਤੋ ਹੁਤੋ ਤਹ ਹੀ ਤਿਨਿ ਦੂਤ ਨੈ ਜਾਇ ਸੁਨਾਯੋ

The messengers while drinking the wine, told about the latest situation to Krishna

ਕ੍ਰਿਸ਼ਨ ਸ਼ਰਾਬ ਪੀ ਰਿਹਾ ਸੀ ਕਿ ਉਥੇ ਹੀ (ਕਾਲ ਜਮਨ ਦੀ ਆਮਦ ਬਾਰੇ) ਉਸ ਦੇ ਦੂਤਾਂ ਨੇ ਜਾ ਕੇ ਦਸਿਆ।

ਅਉਰ ਜੋ ਹ੍ਵੈ ਡਰਿ ਪ੍ਰਾਨ ਤਜੈ ਇਤ ਸ੍ਰੀ ਜਦੁਬੀਰ ਮਹਾ ਸੁਖੁ ਪਾਯੋ ॥੧੯੦੭॥

Though all others were filled with fear and agitation, but Krishna felt extremely pleased on listening to the news.1907.

ਜੇ ਕੋਈ ਹੋਰ ਹੁੰਦਾ, ਡਰ ਨਾਲ ਹੀ ਪ੍ਰਾਣ ਛਡ ਦਿੰਦਾ, (ਪਰ) ਇਥੇ ਸ੍ਰੀ ਕ੍ਰਿਸ਼ਨ ਨੇ (ਸੂਚਨਾ ਪ੍ਰਾਪਤ ਕਰ ਕੇ) ਬਹੁਤ ਸੁਖ ਪ੍ਰਾਪਤ ਕੀਤਾ ਹੈ ॥੧੯੦੭॥

ਇਤ ਕੋਪਿ ਮਲੇਛ ਚੜੇ ਅਗਨੇ ਉਤ ਆਇਯੋ ਲੈ ਸੰਧ ਜਰਾ ਦਲੁ ਭਾਰੋ

On this side, the malechhas rushed forward in great fury, and the other Jarasandh reached there with his huge army

ਇਧਰੋ ਕ੍ਰੋਧਿਤ ਹੋ ਕੇ ਅਣਗਿਣਤ ਮਲੇਛਾਂ ਨੇ ਧਾਵਾ ਬੋਲਿਆ ਹੈ, ਉਧਰੋਂ ਜਰਾਸੰਧ ਭਾਰੀ ਸੈਨਾ ਦਲ ਲੈ ਕੇ ਆ ਗਿਆ ਹੈ।

ਆਵਤ ਹੈ ਗਜ ਰਾਜ ਬਨੇ ਮਨੋ ਆਵਤ ਹੈ ਉਮਡਿਯੋ ਘਨ ਕਾਰੋ

All were marching like intoxicated elephants and appeared like the rushing dark clouds

ਵੱਡੇ ਵੱਡੇ ਹਾਥੀ ਇਸ ਤਰ੍ਹਾਂ ਸਜੇ ਹੋਏ ਚਲੇ ਆ ਰਹੇ ਹਨ ਮਾਨੋ ਕਾਲੇ ਬਦਲ ਉਮਡ ਕੇ ਆ ਗਏ ਹੋਣ।

ਸ︀ਯਾਮ ਹਲੀ ਮਥੁਰਾ ਹੀ ਕੇ ਭੀਤਰ ਘੇਰ ਲਏ ਜਸੁ ਸ︀ਯਾਮ ਉਚਾਰੋ

(ਉਨ੍ਹਾਂ ਨੇ) ਕ੍ਰਿਸ਼ਨ ਅਤੇ ਬਲਰਾਮ ਨੂੰ ਮਥੁਰਾ ਵਿਚ ਹੀ ਘੇਰ ਲਿਆ ਹੈ। (ਉਨ੍ਹਾਂ ਦੀ) ਉਪਮਾ (ਕਵੀ) ਸ਼ਿਆਮ ਇਸ ਤਰ੍ਹਾਂ ਉਚਾਰਦੇ ਹਨ

ਸੇਰ ਬਡੇ ਦੋਊ ਘੇਰਿ ਲਏ ਕਹੁ ਬੀਰਨ ਕੋ ਮਨੋ ਕੈ ਕਰਿ ਬਾਰੋ ॥੧੯੦੮॥

Krishna and Balram were surrounded within Matura and it seemed that considering other warriors as children, these two great lions were besieged.1908.

ਮਾਨੋ ਬਹੁਤ ਸਾਰੇ ਯੋਧਿਆਂ ਨੇ ਦੋ ਸ਼ੇਰਾਂ ਨੂੰ ਵਾੜ ਕਰ ਕੇ ਘੇਰ ਲਿਆ ਹੋਵੇ ॥੧੯੦੮॥

ਕਾਨ੍ਰਹ ਹਲੀ ਸਭ ਸਸਤ੍ਰ ਸੰਭਾਰ ਕੈ ਕ੍ਰੋਧ ਘਨੋ ਚਿਤ ਬੀਚ ਬਿਚਾਰਿਯੋ

Balram became highly infuriated and held up his weapons

ਕ੍ਰਿਸ਼ਨ ਅਤੇ ਬਲਰਾਮ ਨੇ ਸਾਰਿਆਂ ਸ਼ਸਤ੍ਰਾਂ ਨੂੰ ਧਾਰਨ ਕਰ ਕੇ (ਆਪਣੇ) ਮਨ ਵਿਚ ਬਹੁਤ ਕ੍ਰੋਧ ਕਰ ਲਿਆ ਹੈ।

ਸੈਨ ਮਲੇਛਨ ਕੋ ਜਹ ਥੋ ਤਿਹ ਓਰ ਹੀ ਸ︀ਯਾਮ ਭਨੈ ਪਗ ਧਾਰਿਯੋ

He advanced to the side where was the army of malechhas

ਜਿਧਰ ਨੂੰ ਮਲੇਛਾਂ ਦੀ ਸੈਨਾ ਸੀ, (ਕਵੀ) ਸ਼ਿਆਮ ਕਹਿੰਦੇ ਹਨ, ਉਸੇ ਪਾਸੇ ਵਲ (ਦੋਹਾਂ ਭਰਾਵਾਂ ਨੇ) ਕਦਮ ਰਖ ਦਿੱਤੇ ਹਨ।

ਪ੍ਰਾਨ ਕੀਏ ਬਿਨੁ ਬੀਰ ਘਨੇ ਘਨ ਘਾਇਲ ਕੈ ਘਨ ਸੂਰਨ ਡਾਰਿਯੋ

He made many warriors lifeless and knocked down many after wounding them

ਬਹੁਤ ਸਾਰੇ ਯੋਧਿਆਂ ਨੂੰ (ਉਨ੍ਹਾਂ ਨੇ ਜਾਂਦਿਆਂ ਹੀ) ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ, ਬਹੁਤਿਆਂ ਨੂੰ ਘਾਇਲ ਕਰ ਦਿੱਤਾ ਹੈ ਅਤੇ ਬਹੁਤਿਆਂ ਨੂੰ (ਧਰਤੀ ਉਤੇ) ਸੁਟ ਦਿੱਤਾ ਹੈ।

ਨੈਕੁ ਸੰਭਾਰ ਰਹੀ ਤਿਨੈ ਇਹੁ ਭਾਤਿ ਸੋ ਸ︀ਯਾਮ ਜੂ ਯੌ ਦਲੁ ਮਾਰਿਯੋ ॥੧੯੦੯॥

Krishna destroyed the enemy’s army in such a manner, that none remained in senses, even slightly.1909.

ਉਨ੍ਹਾਂ ਨੂੰ (ਆਪਣੇ ਆਪ ਦੀ) ਜ਼ਰਾ ਜਿੰਨੀ ਵੀ ਸੁਰਤ ਨਾ ਰਹੀ। ਇਸ ਤਰ੍ਹਾਂ ਕ੍ਰਿਸ਼ਨ ਜੀ ਨੇ (ਮਲੇਛਾਂ ਦੇ) ਦਲ ਨੂੰ ਮਾਰ ਦਿੱਤਾ ਹੈ ॥੧੯੦੯॥

ਏਕ ਪਰੋ ਭਟ ਘਾਇਲ ਹੁਇ ਧਰਿ ਏਕ ਪਰੇ ਬਿਨੁ ਪ੍ਰਾਨ ਹੀ ਮਾਰੇ

Someone is lying wounded and someone lifeless on the ground

ਕਈ ਇਕ ਸੂਰਮੇ ਘਾਇਲ ਹੋ ਕੇ ਧਰਤੀ ਉਤੇ ਡਿਗ ਪਏ ਹਨ ਅਤੇ ਕਈ ਪ੍ਰਾਣਾਂ ਤੋਂ ਹੀਣ ਹੋ ਕੇ ਮਰੇ ਪਏ ਹਨ।

ਪਾਇ ਪਰੇ ਤਿਨ ਕੇ ਸੁ ਕਟੇ ਕਹੂੰ ਹਾਥ ਪਰੇ ਤਿਨ ਕੇ ਕਹੂੰ ਡਾਰੇ

Somewhere there are lying chopped hands and somewhere chopped feet

(ਕਿਤੇ) ਉਨ੍ਹਾਂ ਦੇ ਪੈਰ ਕਟੇ ਹੋਏ ਹਨ ਅਤੇ ਕਿਤੇ ਹੱਥ ਪਏ ਹੋਏ ਹਨ ਤੇ (ਕਿਤੇ ਉਨ੍ਹਾਂ ਦੇ ਮੁਰਦੇ) ਪਏ ਹਨ।

ਏਕ ਸੁ ਸੰਕਤ ਹੁਇ ਭਟਵਾ ਤਜਿ ਤਉਨ ਸਮੇ ਰਨ ਭੂਮਿ ਸਿਧਾਰੇ

Many warriors in a great suspense fled away from the battlefield

ਕਈ ਇਕ ਯੋਧੇ ਡਰ ਮੰਨ ਕੇ ਉਸ ਵੇਲੇ ਰਣ-ਭੂਮੀ ਨੂੰ ਤਿਆਗ ਕੇ ਚਲੇ ਗਏ ਹਨ।

ਐਸੋ ਸੁ ਜੀਤ ਭਈ ਪ੍ਰਭ ਕੀ ਜੁ ਮਲੇਛ ਹੁਤੇ ਸਭ ਯਾ ਬਿਧਿ ਹਾਰੇ ॥੧੯੧੦॥

In this way, Krishna became victorious and all the malecehhas were defeated.1910.

ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀ ਜਿਤ ਹੋਈ ਹੈ। ਜੋ ਮਲੇਛ ਸਨ, ਉਹ ਇਸ ਤਰ੍ਹਾਂ ਹਾਰ ਗਏ ਹਨ ॥੧੯੧੦॥

ਵਾਹਿਦ ਖਾ ਫਰਜੁਲਹਿ ਖਾ ਬਰਬੀਰ ਨਿਜਾਬਤ ਖਾ ਹਰਿ ਮਾਰਿਯੋ

ਵਾਹਦ ਖ਼ਾਨ, ਫਰਜੁਲਹ ਖ਼ਾਨ ਅਤੇ ਨਿਜਾਬਤ ਖ਼ਾਨ (ਨਾਂ ਦੇ) ਬਹਾਦਰ ਯੋਧਿਆਂ ਨੂੰ ਕ੍ਰਿਸ਼ਨ ਨੇ ਮਾਰ ਦਿੱਤਾ ਹੈ।

ਜਾਹਿਦ ਖਾ ਲੁਤਫੁਲਹ ਖਾ ਇਨਹੂੰ ਕਰਿ ਖੰਡਨ ਖੰਡਹਿ ਡਾਰਿਯੋ

Krishna killed Wahid Khan, Farzullah Khan, Nijabat Khan, Zahid Khan, Latfullah Khan etc. and chopped them into bits

ਜਾਹਦ ਖ਼ਾਨ, ਲਫਤੁਲਹ ਖ਼ਾਨ (ਆਦਿ) ਨੂੰ ਟੋਟੇ ਟੋਟੇ ਕਰ ਸੁਟਿਆ ਹੈ।

ਹਿੰਮਤ ਖਾ ਪੁਨਿ ਜਾਫਰ ਖਾ ਇਨ ਹੂੰ ਮੁਸਲੀ ਜੂ ਗਦਾ ਸੋ ਪ੍ਰਹਾਰਿਯੋ

ਹਿੰਮਤ ਖ਼ਾਨ ਅਤੇ ਫਿਰ ਜਾਫ਼ਰ ਖ਼ਾਨ (ਆਦਿ) ਨੂੰ ਬਲਰਾਮ ਨੇ ਗਦਾ ਨਾਲ ਮਾਰ ਦਿੱਤਾ ਹੈ।

ਐਸੇ ਸੁ ਜੀਤ ਭਈ ਪ੍ਰਭ ਕੀ ਸਭ ਸੈਨ ਮਲੇਛਨ ਕੋ ਇਮ ਹਾਰਿਯੋ ॥੧੯੧੧॥

Balram struck blows on Himmat Khan, Jafar Khan etc. with his mace and killing all the army of these malechhas, Krishna became victorious.1911.

ਇਸ ਤਰ੍ਹਾਂ ਨਾਲ ਸ੍ਰੀ ਕ੍ਰਿਸ਼ਨ ਦੀ ਜਿਤ ਹੋਈ ਹੈ ਅਤੇ ਮਲੇਛਾਂ ਦੀ ਸਾਰੀ ਸੈਨਾ ਇੰਜ ਮਾਰੀ ਗਈ ਹੈ। (ਅਰਥਾਤ ਹਾਰ ਗਈ ਹੈ) ॥੧੯੧੧॥

ਉਮਰਾਵ ਹਨੇ ਜਦੁਨੰਦਨ ਅਉਰ ਘਨੋ ਰਿਸਿ ਸੋ ਦਲੁ ਘਾਯੋ

In this way, getting enraged Krishna killed the enemy’s army and its kings

ਇਨ੍ਹਾਂ ਮੁੱਖੀਆਂ ਨੂੰ ਸ੍ਰੀ ਕ੍ਰਿਸ਼ਨ ਨੇ ਮਾਰਿਆ ਹੈ ਅਤੇ ਕ੍ਰੋਧਿਤ ਹੋ ਕੇ ਹੋਰ ਬਹੁਤ ਸਾਰੀ ਸੈਨਾ ਮਾਰ ਦਿੱਤੀ ਹੈ।

ਜੋ ਇਨ ਊਪਰ ਆਵਤ ਭਯੋ ਗ੍ਰਿਹ ਕੋ ਸੋਈ ਜੀਵਤ ਜਾਨ ਪਾਯੋ

Whosoever confronted him, he could not go away alive

ਜੋ ਵੀ ਇਨ੍ਹਾਂ ਉਤੇ (ਹਮਲਾ ਕਰ ਕੇ) ਆਇਆ ਹੈ, ਉਹ ਘਰ ਨੂੰ ਜੀਉਂਦਾ ਨਹੀਂ ਜਾ ਸਕਿਆ ਹੈ।

ਜੈਸੇ ਮਧਿਆਨ ਕੋ ਸੂਰ ਦਿਪੈ ਇਹ ਭਾਤਿ ਕੋ ਕ੍ਰੁਧ ਕੈ ਤੇਜ ਬਢਾਯੋ

Getting brilliant like the noon-sun, Krishna aggravated his ire and

ਜਿਵੇਂ ਦੁਪਹਿਰੀ ਦਾ ਸੂਰਜ ਤਪਦਾ ਹੈ, ਉਸੇ ਤਰ੍ਹਾਂ (ਤਪ ਕੇ ਕ੍ਰਿਸ਼ਨ ਨੇ ਆਪਣਾ) ਤੇਜ ਵਧਾ ਲਿਆ ਹੈ।

ਭਾਜਿ ਮਲੇਛਨ ਕੇ ਗਨ ਗੇ ਜਦੁਬੀਰ ਕੇ ਸਾਮੁਹੇ ਏਕ ਆਯੋ ॥੧੯੧੨॥

The malechhas ran away in this way and none could stand before Krishna.1912.

ਮਲੇਛਾਂ ਦੇ ਟੋਲਿਆਂ ਦੇ ਟੋਲੇ ਭਜ ਗਏ ਹਨ। ਸ੍ਰੀ ਕ੍ਰਿਸ਼ਨ ਦੇ ਸਾਹਮਣੇ (ਯੁੱਧ ਕਰਨ ਲਈ) ਇਕ ਵੀ ਨਹੀਂ ਆਇਆ ਹੈ ॥੧੯੧੨॥

ਐਸੋ ਸੁ ਜੁਧ ਕੀਯੋ ਨੰਦ ਨੰਦਨ ਯਾ ਸੰਗਿ ਜੂਝ ਕਉ ਏਕ ਆਯੋ

Krishna waged such a war that there was no one left, who could fight with him

ਸ੍ਰੀ ਕ੍ਰਿਸ਼ਨ ਨੇ ਇਸ ਪ੍ਰਕਾਰ ਦਾ ਯੁੱਧ ਕੀਤਾ ਹੈ ਕਿ ਉਸ ਨਾਲ ਲੜਨ ਲਈ ਇਕ (ਮਲੇਛ ਵੀ) ਨਹੀਂ ਨਿਤਰਿਆ।

ਹੇਰਿ ਦਸਾ ਤਿਹ ਕਾਲ ਜਮਨ ਕਰੋਰ ਕਈ ਦਲ ਅਉਰ ਪਠਾਯੋ

Seeing his own plight, Kalyavana sent millions of more soldiers,

ਸਥਿਤੀ ਨੂੰ ਵੇਖ ਕੇ ਉਸ ਵੇਲੇ ਕਾਲ ਜਮਨ ਨੇ ਕਈ ਕਰੋੜ ਸੈਨਾ ਹੋਰ ਭੇਜ ਦਿੱਤੀ ਹੈ।

ਸੋਊ ਮਹੂਰਤ ਦੁ ਇਕ ਭਿਰਿਯੋ ਟਿਕਿਯੋ ਫਿਰਿ ਅੰਤ ਕੇ ਧਾਮਿ ਸਿਧਾਯੋ

Who fought for a very short time and went to abide in the region of Yama

ਉਹ ਵੀ ਇਕ ਦੋ ਮਹੂਰਤ ਲੜੀ ਹੈ (ਪਰ) ਟਿਕ ਨਹੀਂ ਸਕੀ ਹੈ ਅਤੇ ਫਿਰ ਯਮਲੋਕ ਨੂੰ ਚਲੀ ਗਈ ਹੈ।

ਰੀਝ ਰਹੇ ਸਭ ਦੇਵ ਕਹੈ ਇਵ ਸ੍ਰੀ ਜਦੁਬੀਰ ਭਲੋ ਰਨ ਪਾਯੋ ॥੧੯੧੩॥

All the gods, getting pleased, said, “Krishna is waging a fine war.”1913.

ਸਾਰੇ ਦੇਵਤੇ ਖੁਸ਼ ਹੋ ਗਏ ਹਨ ਅਤੇ ਇਸ ਤਰ੍ਹਾਂ ਕਹਿੰਦੇ ਹਨ ਕਿ ਸ੍ਰੀ ਕ੍ਰਿਸ਼ਨ ਨੇ ਬਹੁਤ ਚੰਗਾ ਯੁੱਧ ਕੀਤਾ ਹੈ ॥੧੯੧੩॥

ਕ੍ਰੋਧ ਭਰੇ ਰਨ ਭੂਮਿ ਬਿਖੈ ਇਕ ਜਾਦਵ ਸਸਤ੍ਰਨ ਕੋ ਗਹਿ ਕੈ

The Yadavas holding their weapons, getting enraged in their mind,

ਕਈ ਇਕ ਯਾਦਵ ਸ਼ਸਤ੍ਰ ਨੂੰ ਗ੍ਰਹਿਣ ਕਰ ਕੇ ਅਤੇ ਕ੍ਰੋਧਿਤ ਹੋ ਕੇ

ਬਲ ਆਪ ਬਰਾਬਰ ਸੂਰ ਨਿਹਾਰ ਕੈ ਜੂਝ ਕੋ ਜਾਤਿ ਤਹਾ ਚਹਿ ਕੈ

Looking for the warriors equivalent to themselves, are fighting with them

ਆਪਣੇ ਬਰਾਬਰ ਦੀ ਸ਼ਕਤੀ ਵਾਲੇ ਸੂਰਮੇ ਵੇਖ ਕੇ ਉਸ ਨਾਲ ਚਾਉ ਨਾਲ ਯੁੱਧ ਕਰਨ ਲਈ ਜਾਂਦੇ ਹਨ।

ਕਰਿ ਕੋਪ ਭਿਰੈ ਟਰੈ ਤਹ ਤੇ ਦੋਊ ਮਾਰੁ ਹੀ ਮਾਰ ਬਲੀ ਕਹਿ ਕੈ

They are fighting in ire and shouting “kill, kill”

ਕ੍ਰੋਧਵਾਨ ਹੋ ਕੇ ਲੜਦੇ ਹਨ ਅਤੇ ਉਥੋਂ ਟਲਦੇ ਨਹੀਂ ਹਨ ਅਤੇ ਦੁਅੰਦ ਯੁੱਧ ਕਰਨ ਵਾਲੇ ਸੂਰਮੇ 'ਮਾਰ ਲੌ, ਮਾਰ ਲੌ' ਹੀ ਪੁਕਾਰਦੇ ਹਨ।

ਸਿਰ ਲਾਗੇ ਕ੍ਰਿਪਾਨ ਪਰੈ ਕਟਿ ਕੈ ਤਨ ਭੀ ਗਿਰੈ ਨੈਕੁ ਖਰੈ ਰਹਿ ਕੈ ॥੧੯੧੪॥

The heads of the warriors on being struck with swords remaining stable for some time, are falling on the earth.1914.

ਕ੍ਰਿਪਾਨ ਦੇ ਵਜਣ ਨਾਲ ਸਿਰ ਕਟ ਜਾਂਦੇ ਹਨ ਅਤੇ ਕੁਝ ਦੇਰ ਖੜੇ ਰਹਿ ਕੇ ਉਨ੍ਹਾਂ ਦੇ ਸ਼ਰੀਰ ਵੀ ਡਿਗ ਪੈਂਦੇ ਹਨ ॥੧੯੧੪॥

ਬ੍ਰਿਜਰਾਜ ਕੋ ਬੀਚ ਅਯੋਧਨ ਕੇ ਸੰਗਿ ਸਸਤ੍ਰਨ ਕੈ ਜਬ ਜੁਧ ਮਚਿਯੋ

ਜਦ ਸ੍ਰੀ ਕ੍ਰਿਸ਼ਨ ਨੇ ਰਣ-ਭੂਮੀ ਵਿਚ ਸ਼ਸਤ੍ਰ ਨਾਲ ਯੁੱਧ ਮਚਾਇਆ,

ਭਟਵਾਨ ਕੇ ਲਾਲ ਭਏ ਪਟਵਾ ਬ੍ਰਹਮਾ ਮਨੋ ਆਰੁਣ ਲੋਕ ਰਚਿਯੋ

When Krishna waged a dreadful war in the battlefield, the clothes of the warriors became red as if Brahma had created a red world

ਤਦ ਯੋਧਿਆਂ ਦੇ ਬਸਤ੍ਰ (ਇਸ ਤਰ੍ਹਾਂ) ਲਾਲ ਹੋ ਗਏ, ਮਾਨੋ ਬ੍ਰਹਮਾ ਨੇ (ਕੋਈ) ਲਾਲ ਲੋਕ ਰਚਿਆ ਹੋਵੇ।

ਅਉਰ ਨਿਹਾਰਿ ਭਯੋ ਅਤਿ ਆਹਵ ਖੋਲਿ ਜਟਾ ਸਬ ਈਸ ਨਚਿਯੋ

Seeing the war Shiva loosened his matted locks and began to dance

(ਅਤੇ) ਉਸ ਭਿਆਨਕ ਯੁੱਧ ਨੂੰ ਵੇਖ ਕੇ (ਆਪਣੀਆਂ) ਸਾਰੀਆਂ ਜਟਾਵਾਂ ਨੂੰ ਖੋਲ੍ਹ ਕੇ ਸ਼ਿਵ ਨਚਿਆ ਸੀ।

ਪੁਨਿ ਵੈ ਸਭ ਸੈਨ ਮਲੇਛਨ ਤੇ ਕਬਿ ਸ︀ਯਾਮ ਕਹੈ ਨਹਿ ਏਕੁ ਬਚਿਯੋ ॥੧੯੧੫॥

And in this way none of the soldiers survived from the malechha army.1915.

ਫਿਰ ਮਲੇਛਾਂ ਦੀ ਉਸ ਸਾਰੀ ਸੈਨਾ ਵਿਚੋਂ, ਕਵੀ ਸ਼ਿਆਮ ਕਹਿੰਦੇ ਹਨ, ਇਕ ਵੀ ਨਹੀਂ ਬਚਿਆ ਸੀ ॥੧੯੧੫॥