ਘੋਰ ਦੁਖੵੰ ਅਨਿਕ ਹਤੵੰ ਜਨਮ ਦਾਰਿਦ੍ਰੰ ਮਹਾ ਬਿਖੵਾਦੰ

Excruciating pain, countless killings, reincarnation, poverty and terrible misery

ਭਿਆਨਕ ਦੁੱਖ-ਕੇਲਸ਼, (ਕੀਤੇ ਹੋਏ) ਅਨੇਕਾਂ ਖ਼ੂਨ, ਜਨਮਾਂ ਜਨਮਾਂਤਰਾਂ ਦੀ ਗ਼ਰੀਬੀ, ਵੱਡੇ ਵੱਡੇ ਪੁਆੜੇ-ਇਹ ਸਾਰੇ, ਘੋਰ = ਭਿਆਨਕ (घोर = awful)। ਹਤ੍ਯ੍ਯੰ = ਹੱਤਿਆ, ਖ਼ੂਨ, ਕਤਲ। ਦਾਰਿਦ੍ਰੰ = ਆਲਸ, ਗਰੀਬੀ (दारिद्रं)। ਬਿਖ੍ਯ੍ਯਾਦੰ = ਬਿਖਾਦ, ਝਗੜੇ, ਪੁਆੜੇ (विषादः)।

ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ ॥੧੮॥

are all destroyed by meditating in remembrance on the Lord's Name, O Nanak, just as fire reduces piles of wood to ashes. ||18||

ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਿਆਂ ਮਿਟ ਜਾਂਦੇ ਹਨ, ਜਿਵੇਂ ਅੱਗ ਲੱਕੜਾਂ ਨੂੰ ਸੁਆਹ ਕਰ ਦੇਂਦੀ ਹੈ ॥੧੮॥ ਸਗਲ = ਸਾਰੇ (सकल)। ਪਾਵਕ = ਅੱਗ (पावकः)। ਕਾਸਟ = ਲੱਕੜੀ (काष्ठ = A piece of wood)। ਭਸਮੰ = ਸੁਆਹ (भस्मन् = ashes)। ਕਰੋਤਿ = (करोति) ਕਰ ਦੇਂਦੀ ਹੈ ॥੧੮॥