ਸਲੋਕੁ ॥
Salok:
ਸਲੋਕ।
ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ ॥
Greed, falsehood, corruption and emotional attachment entangle the blind and the foolish.
ਹੇ ਨਾਨਕ! ਜੋ ਮਨੁੱਖ ਮਾਇਆ ਦੇ ਮੋਹ ਦੇ ਬੰਧਨਾਂ ਵਿਚ ਫਸ ਜਾਂਦੇ ਹਨ, ਬਿਆਪਤ = ਜ਼ੋਰ ਪਾ ਲੈਂਦੇ ਹਨ। ਅੰਧ = ਸੂਝ-ਹੀਣ, ਜਿਨ੍ਹਾਂ ਦੇ ਗਿਆਨ = ਨੇਤ੍ਰ ਬੰਦ ਹਨ।
ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ॥੧॥
Bound down by Maya, O Nanak, a foul odor clings to them. ||1||
ਉਹਨਾਂ ਗਿਆਨ-ਹੀਣ ਮੂਰਖਾਂ ਉਤੇ ਲਾਲਚ ਝੂਠ ਵਿਕਾਰ ਮੋਹ ਆਦਿਕ ਜ਼ੋਰ ਪਾ ਲੈਂਦੇ ਹਨ, ਤੇ ਉਹ ਮੰਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ ॥੧॥ ਦੁਰਗੰਧ = ਗੰਦਗੀ, ਮੰਦੇ ਕੰਮ। ਬੰਧ = ਬੰਧਨ ॥੧॥