ਪਉੜੀ

Pauree:

ਪਉੜੀ

ਰਾਰਾ ਰੰਗਹੁ ਇਆ ਮਨੁ ਅਪਨਾ

RARRA: Dye this heart of yours in the color of the Lord's Love.

(ਹੇ ਭਾਈ!) ਆਪਣੇ ਇਸ ਮਨ ਨੂੰ (ਪ੍ਰਭੂ-ਨਾਮ ਦੇ ਰੰਗ ਵਿਚ) ਰੰਗੋ!

ਹਰਿ ਹਰਿ ਨਾਮੁ ਜਪਹੁ ਜਪੁ ਰਸਨਾ

Meditate on the Name of the Lord, Har, Har - chant it with your tongue.

ਜੀਭ ਨਾਲ ਸਦਾ ਹਰੀ-ਨਾਮ ਦਾ ਜਾਪ ਜਪੋ। ਰਸਨਾ = ਜੀਭ (ਨਾਲ)।

ਰੇ ਰੇ ਦਰਗਹ ਕਹੈ ਕੋਊ

In the Court of the Lord, no one shall speak harshly to you.

(ਇਸ ਤਰ੍ਹਾਂ) ਪ੍ਰਭੂ ਦੀ ਹਜ਼ੂਰੀ ਵਿਚ ਤੁਹਾਨੂੰ ਕੋਈ ਅਨਾਦਰੀ ਦੇ ਬੋਲ ਨਹੀਂ ਬੋਲੇਗਾ, ਰੇ ਰੇ = ਓਇ! ਓਇ! (ਭਾਵ, ਅਨਾਦਰੀ ਦੇ ਬਚਨ, ਦੁਰਕਾਰਨ ਦੇ ਬੋਲ)।

ਆਉ ਬੈਠੁ ਆਦਰੁ ਸੁਭ ਦੇਊ

Everyone shall welcome you, saying, "Come, and sit down."

(ਸਗੋਂ) ਚੰਗਾ ਆਦਰ ਮਿਲੇਗਾ (ਕਹਿਣਗੇ)-ਆਓ ਬੈਠੋ! ਸੁਭ = ਚੰਗਾ।

ਉਆ ਮਹਲੀ ਪਾਵਹਿ ਤੂ ਬਾਸਾ

In that Mansion of the Lord's Presence, you shall find a home.

(ਹੇ ਭਾਈ!) ਜੇ ਤੂੰ ਨਾਮ ਵਿਚ ਮਨ ਰੰਗ ਲਏ ਤਾਂ ਤੈਨੂੰ ਪ੍ਰਭੂ ਦੀ ਹਜ਼ੂਰੀ ਵਿਚ ਟਿਕਾਣਾ ਮਿਲ ਜਾਏਗਾ,

ਜਨਮ ਮਰਨ ਨਹ ਹੋਇ ਬਿਨਾਸਾ

There is no birth or death, or destruction there.

ਨਾਹ ਜਨਮ ਮਰਨ ਦਾ ਗੇੜ ਰਹਿ ਜਾਏਗਾ, ਤੇ ਨਾਹ ਹੀ ਕਦੇ ਆਤਮਕ ਮੌਤ ਹੋਵੇਗੀ।

ਮਸਤਕਿ ਕਰਮੁ ਲਿਖਿਓ ਧੁਰਿ ਜਾ ਕੈ

One who has such karma written on his forehead,

ਪਰ ਧੁਰੋਂ ਹੀ ਜਿਸ ਮਨੁੱਖ ਦੇ ਮੱਥੇ ਉਤੇ ਪ੍ਰਭੂ ਦੀ ਮਿਹਰ ਦਾ ਲੇਖ ਲਿਖਿਆ (ਉੱਘੜਦਾ) ਹੈ, ਮਸਤਕਿ = ਮੱਥੇ ਤੇ। ਕਰਮੁ = ਪ੍ਰਭੂ ਦੀ ਬਖ਼ਸ਼ਸ਼।

ਹਰਿ ਸੰਪੈ ਨਾਨਕ ਘਰਿ ਤਾ ਕੈ ॥੧੦॥

O Nanak, has the wealth of the Lord in his home. ||10||

ਹੇ ਨਾਨਕ! ਉਸ ਦੇ ਹੀ ਹਿਰਦੇ-ਘਰ ਵਿਚ ਇਹ ਨਾਮ-ਧਨ ਇਕੱਠਾ ਹੁੰਦਾ ਹੈ ॥੧੦॥ ਸੰਪੈ = ਧਨ-ਪਦਾਰਥ ॥੧੦॥