ਭੈਰਉ ਮਹਲਾ ੫ ॥
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
ਅਪਣੀ ਦਇਆ ਕਰੇ ਸੋ ਪਾਏ ॥
He alone obtains it, unto whom the Lord shows Mercy.
(ਜਿਸ ਮਨੁੱਖ ਉੱਤੇ) ਪਰਮਾਤਮਾ ਆਪਣੀ ਮਿਹਰ ਕਰਦਾ ਹੈ, ਉਹ ਮਨੁੱਖ (ਹਰਿ-ਨਾਮ ਦਾ ਸਿਮਰਨ) ਪ੍ਰਾਪਤ ਕਰ ਲੈਂਦਾ ਹੈ, ਕਰੇ = (ਪਰਮਾਤਮਾ) ਕਰਦਾ ਹੈ। ਸੋ ਪਾਏ = ਉਹ (ਮਨੁੱਖ ਹਰਿ-ਨਾਮ) ਪ੍ਰਾਪਤ ਕਰ ਲੈਂਦਾ ਹੈ।
ਹਰਿ ਕਾ ਨਾਮੁ ਮੰਨਿ ਵਸਾਏ ॥
He enshrines the Name of the Lord in his mind.
ਉਹ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾ ਲੈਂਦਾ ਹੈ, ਮੰਨਿ = ਮਨਿ, ਮਨ ਵਿਚ।
ਸਾਚ ਸਬਦੁ ਹਿਰਦੇ ਮਨ ਮਾਹਿ ॥
With the True Word of the Shabad in his heart and mind,
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆਪਣੇ ਹਿਰਦੇ ਵਿਚ ਆਪਣੇ ਮਨ ਵਿਚ ਟਿਕਾਈ ਰੱਖਦਾ ਹੈ, ਸਾਚ ਸਬਦੁ = ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ।
ਜਨਮ ਜਨਮ ਕੇ ਕਿਲਵਿਖ ਜਾਹਿ ॥੧॥
the sins of countless incarnations vanish. ||1||
(ਜਿਸ ਦੀ ਬਰਕਤਿ ਨਾਲ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ ॥੧॥ ਕਿਲਵਿਖ = (ਸਾਰੇ) ਪਾਪ। ਜਾਹਿ = ਦੂਰ ਹੋ ਜਾਂਦੇ ਹਨ {ਬਹੁ-ਵਚਨ} ॥੧॥
ਰਾਮ ਨਾਮੁ ਜੀਅ ਕੋ ਆਧਾਰੁ ॥
The Lord's Name is the Support of the soul.
ਹੇ ਭਾਈ! ਪਰਮਾਤਮਾ ਦਾ ਨਾਮ (ਮਨੁੱਖ ਦੀ) ਜਿੰਦ ਦਾ ਆਸਰਾ ਹੈ। ਜੀਅ ਕੋ = ਜਿੰਦ ਦਾ। ਆਧਾਰੁ = ਆਸਰਾ।
ਗੁਰ ਪਰਸਾਦਿ ਜਪਹੁ ਨਿਤ ਭਾਈ ਤਾਰਿ ਲਏ ਸਾਗਰ ਸੰਸਾਰੁ ॥੧॥ ਰਹਾਉ ॥
By Guru's Grace, chant the Name continually, O Siblings of Destiny; It shall carry you across the world-ocean. ||1||Pause||
(ਇਸ ਵਾਸਤੇ) ਗੁਰੂ ਦੀ ਕਿਰਪਾ ਨਾਲ (ਇਹ ਨਾਮ) ਸਦਾ ਜਪਿਆ ਕਰੋ, (ਪ੍ਰਭੂ ਦਾ ਨਾਮ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥ ਪਰਸਾਦਿ = ਕਿਰਪਾ ਨਾਲ। ਭਾਈ = ਹੇ ਭਾਈ! ਸਾਗਰ = ਸਮੁੰਦਰ ॥੧॥ ਰਹਾਉ ॥
ਜਿਨ ਕਉ ਲਿਖਿਆ ਹਰਿ ਏਹੁ ਨਿਧਾਨੁ ॥
Those who have this treasure of the Lord's Name written in their destiny,
ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਪਰਮਾਤਮਾ ਨੇ ਇਸ ਨਾਮ-ਖ਼ਜ਼ਾਨੇ ਦੀ ਪ੍ਰਾਪਤੀ ਲਿਖੀ ਹੁੰਦੀ ਹੈ, ਨਿਧਾਨੁ = ਖ਼ਜ਼ਾਨਾ।
ਸੇ ਜਨ ਦਰਗਹ ਪਾਵਹਿ ਮਾਨੁ ॥
those humble beings are honored in the Court of the Lord.
ਉਹ ਮਨੁੱਖ (ਨਾਮ ਜਪ ਕੇ) ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ। ਸੇ ਜਨ = ਉਹ ਬੰਦੇ {ਬਹੁ-ਵਚਨ}। ਮਾਨੁ = ਆਦਰ।
ਸੂਖ ਸਹਜ ਆਨੰਦ ਗੁਣ ਗਾਉ ॥
Singing His Glorious Praises with peace, poise and bliss,
ਪਰਮਾਤਮਾ ਦੇ ਗੁਣ ਗਾਇਆ ਕਰੋ, ਸਹਜ = ਆਤਮਕ ਅਡੋਲਤਾ।
ਆਗੈ ਮਿਲੈ ਨਿਥਾਵੇ ਥਾਉ ॥੨॥
even the homeless obtain a home hereafter. ||2||
(ਗੁਣ ਗਾਵਣ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦੇ ਸੁਖ ਆਨੰਦ (ਪ੍ਰਾਪਤ ਹੁੰਦੇ ਹਨ), (ਜਿਸ ਮਨੁੱਖ ਨੂੰ ਜਗਤ ਵਿਚ) ਕੋਈ ਜੀਵ ਭੀ ਸਹਾਰਾ ਨਹੀਂ ਦੇਂਦਾ, ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੨॥ ਆਗੈ = ਪਰਮਾਤਮਾ ਦੀ ਹਜ਼ੂਰੀ ਵਿਚ ॥੨॥
ਜੁਗਹ ਜੁਗੰਤਰਿ ਇਹੁ ਤਤੁ ਸਾਰੁ ॥
Throughout the ages, this has been the essence of reality.
(ਜੁਗ ਕੋਈ ਭੀ ਹੋਵੇ) ਹਰੇਕ ਜੁਗ ਵਿਚ (ਨਾਮ-ਸਿਮਰਨ ਹੀ ਜੀਵਨ-ਜੁਗਤਿ ਦਾ) ਤੱਤ ਹੈ ਨਿਚੋੜ ਹੈ। ਜੁਗਹ ਜੁਗੰਤਰਿ = ਜੁਗਹ ਜੁਗ ਅੰਤਰਿ, ਹਰੇਕ ਜੁਗ ਵਿਚ। ਤਤੁ = ਅਸਲੀਅਤ। ਸਾਰੁ = ਤੱਤ, ਅਸਲੀਅਤ, ਨਿਚੋੜ।
ਹਰਿ ਸਿਮਰਣੁ ਸਾਚਾ ਬੀਚਾਰੁ ॥
Meditate in remembrance on the Lord, and contemplate the Truth.
ਪਰਮਾਤਮਾ ਦਾ ਸਿਮਰਨ ਹੀ (ਆਤਮਕ ਜੀਵਨ ਜੀਊਣ ਦੀ) ਸਹੀ ਵਿਚਾਰ ਹੈ। ਸਾਚਾ = ਸਦਾ ਕਾਇਮ ਰਹਿਣ ਵਾਲਾ।
ਜਿਸੁ ਲੜਿ ਲਾਇ ਲਏ ਸੋ ਲਾਗੈ ॥
He alone is attached to the hem of the Lord's robe, whom the Lord Himself attaches.
ਪਰ, ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਲੜ ਲਾ ਲੈਂਦਾ ਹੈ, ਉਹੀ ਲੱਗਦਾ ਹੈ, ਲੜਿ = ਪੱਲੇ ਨਾਲ।
ਜਨਮ ਜਨਮ ਕਾ ਸੋਇਆ ਜਾਗੈ ॥੩॥
Asleep for countless incarnations, he now awakens. ||3||
ਉਹੀ ਮਨੁੱਖ (ਮਾਇਆ ਦੇ ਮੋਹ ਦੀ ਨੀਂਦ ਵਿਚ) ਅਨੇਕਾਂ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ ॥੩॥ ਜਾਗੈ = ਜਾਗ ਪੈਂਦਾ ਹੈ ॥੩॥
ਤੇਰੇ ਭਗਤ ਭਗਤਨ ਕਾ ਆਪਿ ॥
Your devotees belong to You, and You belong to Your devotees.
ਹੇ ਪ੍ਰਭੂ! ਤੇਰੇ ਭਗਤ (ਤੇਰੇ ਸਹਾਰੇ ਹਨ), ਤੂੰ ਆਪ ਆਪਣੇ ਭਗਤਾਂ ਦਾ (ਸਦਾ ਰਾਖਾ ਹੈਂ)।
ਅਪਣੀ ਮਹਿਮਾ ਆਪੇ ਜਾਪਿ ॥
You Yourself inspire them to chant Your Praises.
(ਭਗਤਾਂ ਵਿਚ ਬੈਠ ਕੇ) ਤੂੰ ਆਪ ਹੀ ਆਪਣੀ ਵਡਿਆਈ ਕਰਦਾ ਹੈਂ। ਮਹਿਮਾ = ਵਡਿਆਈ, ਸੋਭਾ। ਆਪੇ = ਆਪ ਹੀ। ਜਾਪਿ = (ਤੂੰ) ਜਪਦਾ ਹੈਂ।
ਜੀਅ ਜੰਤ ਸਭਿ ਤੇਰੈ ਹਾਥਿ ॥
All beings and creatures are in Your Hands.
ਸਾਰੇ ਹੀ ਜੀਅ ਜੰਤ ਤੇਰੇ ਵੱਸ ਵਿਚ ਹਨ, ਸਭਿ = ਸਾਰੇ। ਹਾਥਿ = ਹੱਥ ਵਿਚ, ਵੱਸ ਵਿਚ।
ਨਾਨਕ ਕੇ ਪ੍ਰਭ ਸਦ ਹੀ ਸਾਥਿ ॥੪॥੧੬॥੨੯॥
Nanak's God is always with him. ||4||16||29||
ਹੇ ਨਾਨਕ ਦੇ ਪ੍ਰਭੂ! ਤੂੰ ਸਭ ਜੀਵਾਂ ਦੇ ਸਦਾ ਅੰਗ-ਸੰਗ ਰਹਿੰਦਾ ਹੈਂ ॥੪॥੧੬॥੨੯॥ ਪ੍ਰਭ = ਹੇ ਪ੍ਰਭੂ! ਸਦ = ਸਦਾ। ਸਾਥਿ = ਨਾਲ ॥੪॥੧੬॥੨੯॥