ਭੈਰਉ ਮਹਲਾ

Bhairao, Fifth Mehl:

ਭੈਰਉ ਪੰਜਵੀਂ ਪਾਤਿਸ਼ਾਹੀ।

ਨਾਮੁ ਹਮਾਰੈ ਅੰਤਰਜਾਮੀ

The Naam, the Name of the Lord, is the Inner-knower of my heart.

ਸਭ ਦੇ ਦਿਲ ਦੀ ਜਾਣਨ ਵਾਲੇ ਹਰੀ ਦਾ ਨਾਮ ਮੇਰੇ ਹਿਰਦੇ ਵਿਚ ਵੱਸ ਰਿਹਾ ਹੈ, ਹਮਾਰੈ = ਮੇਰੇ ਹਿਰਦੇ ਵਿਚ, ਮੇਰੇ ਵਾਸਤੇ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ।

ਨਾਮੁ ਹਮਾਰੈ ਆਵੈ ਕਾਮੀ

The Naam is so useful to me.

ਹਰਿ-ਨਾਮ ਮੇਰੇ ਸਾਰੇ ਕੰਮ ਸਵਾਰ ਰਿਹਾ ਹੈ, ਆਵੈ ਕਾਮੀ = ਕੰਮ ਆਉਂਦਾ ਹੈ, ਹਰੇਕ ਕੰਮ ਸਵਾਰਦਾ ਹੈ।

ਰੋਮਿ ਰੋਮਿ ਰਵਿਆ ਹਰਿ ਨਾਮੁ

The Lord's Name permeates each and every hair of mine.

(ਗੁਰੂ ਦੀ ਕਿਰਪਾ ਨਾਲ) ਹਰਿ-ਨਾਮ ਮੇਰੇ ਰੋਮ ਰੋਮ ਵਿਚ ਵੱਸ ਪਿਆ ਹੈ, ਰੋਮਿ ਰੋਮਿ = ਹਰੇਕ ਰੋਮ ਵਿਚ। ਰਵਿਆ = ਰਚ ਗਿਆ ਹੈ।

ਸਤਿਗੁਰ ਪੂਰੈ ਕੀਨੋ ਦਾਨੁ ॥੧॥

The Perfect True Guru has given me this gift. ||1||

ਪੂਰੇ ਗੁਰੂ ਨੇ ਮੈਨੂੰ (ਹਰਿ-ਨਾਮ ਰਤਨ ਦਾ) ਦਾਨ ਦਿੱਤਾ ਹੈ ॥੧॥ ਸਤਿਗੁਰ ਪੂਰੈ = ਪੂਰੇ ਗੁਰੂ ਨੇ ॥੧॥

ਨਾਮੁ ਰਤਨੁ ਮੇਰੈ ਭੰਡਾਰ

The Jewel of the Naam is my treasure.

(ਪੂਰੇ ਗੁਰੂ ਦੀ ਕਿਰਪਾ ਨਾਲ) ਕੀਮਤੀ ਨਾਮ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਮੇਰੈ = ਮੇਰੇ ਵਾਸਤੇ, ਮੇਰੇ ਹਿਰਦੇ ਵਿਚ। ਰਤਨੁ = ਕੀਮਤੀ ਪਦਾਰਥ। ਭੰਡਾਰ = ਖ਼ਜ਼ਾਨੇ।

ਅਗਮ ਅਮੋਲਾ ਅਪਰ ਅਪਾਰ ॥੧॥ ਰਹਾਉ

It is inaccessible, priceless, infinite and incomparable. ||1||Pause||

ਅਪਹੁੰਚ ਤੇ ਬੇਅੰਤ ਪਰਮਾਤਮਾ ਦਾ ਨਾਮ ਐਸਾ ਖ਼ਜ਼ਾਨਾ ਹੈ ਜੋ ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ ॥੧॥ ਰਹਾਉ ॥ ਅਗਮ = ਅਪਹੁੰਚ। ਅਮੋਲਾ = ਜੋ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਾਹ ਮਿਲ ਸਕੇ। ਅਪਰ ਅਪਾਰ = ਬੇਅੰਤ ॥੧॥ ਰਹਾਉ ॥

ਨਾਮੁ ਹਮਾਰੈ ਨਿਹਚਲ ਧਨੀ

The Naam is my unmoving, unchanging Lord and Master.

ਹੁਣ ਪਰਮਾਤਮਾ ਦਾ ਨਾਮ ਹੀ (ਮੇਰੇ ਸਿਰ ਉਤੇ) ਸਦਾ ਕਾਇਮ ਰਹਿਣ ਵਾਲਾ ਮਾਲਕ ਹੈ। ਨਿਹਚਲ ਧਨੀ = ਸਦਾ ਕਾਇਮ ਰਹਿਣ ਵਾਲਾ ਮਾਲਕ।

ਨਾਮ ਕੀ ਮਹਿਮਾ ਸਭ ਮਹਿ ਬਨੀ

The glory of the Naam spreads over the whole world.

ਹਰਿ-ਨਾਮ ਦੀ ਵਡਿਆਈ ਹੀ ਸਭ ਜੀਵਾਂ ਦੇ ਅੰਦਰ ਸੋਭ ਰਹੀ ਹੈ। ਮਹਿਮਾ = ਵਡਿਆਈ।

ਨਾਮੁ ਹਮਾਰੈ ਪੂਰਾ ਸਾਹੁ

The Naam is my perfect master of wealth.

ਹੁਣ ਪਰਮਾਤਮਾ ਦਾ ਨਾਮ ਹੀ (ਮੇਰੇ ਵਾਸਤੇ ਉਹ) ਸ਼ਾਹ ਹੈ ਜਿਸ ਦੇ ਘਰ ਵਿਚ ਕੋਈ ਕਮੀ ਨਹੀਂ, ਪੂਰਾ ਸਾਹੁ = ਉਹ ਸ਼ਾਹ ਜਿਸ ਦੇ ਘਰ ਵਿਚ ਕੋਈ ਕਿਸੇ ਤਰ੍ਹਾਂ ਦੀ ਕਮੀ ਨਾਹ ਹੋਵੇ।

ਨਾਮੁ ਹਮਾਰੈ ਬੇਪਰਵਾਹੁ ॥੨॥

The Naam is my independence. ||2||

ਹਰਿ-ਨਾਮ ਹੀ (ਮੇਰੇ ਸਿਰ ਉਤੇ ਉਹ) ਮਾਲਕ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ ॥੨॥ ਵੇਪਰਵਾਹੁ = ਬੇ-ਮੁਥਾਜ ॥੨॥

ਨਾਮੁ ਹਮਾਰੈ ਭੋਜਨ ਭਾਉ

The Naam is my food and love.

(ਜਦੋਂ ਤੋਂ ਪੂਰੇ ਗੁਰੂ ਨੇ ਮੈਨੂੰ ਨਾਮ ਦਾ ਦਾਨ ਦਿੱਤਾ ਹੈ, ਤਦੋਂ ਤੋਂ) ਪਰਮਾਤਮਾ ਦਾ ਨਾਮ ਪਰਮਾਤਮਾ ਦੇ ਨਾਮ ਦਾ ਪਿਆਰ ਹੀ ਮੇਰੀ ਆਤਮਕ ਖ਼ੁਰਾਕ ਬਣ ਗਈ ਹੈ। ਭਾਉ = ਪਿਆਰ।

ਨਾਮੁ ਹਮਾਰੈ ਮਨ ਕਾ ਸੁਆਉ

The Naam is the objective of my mind.

ਹਰਿ-ਨਾਮ ਮੇਰੇ ਮਨ ਦੀ ਹਰ ਵੇਲੇ ਦੀ ਮੰਗ ਹੋ ਗਈ ਹੈ। ਸੁਆਉ = ਸੁਆਰਥ, ਮਨੋਰਥ, ਮੰਗ।

ਨਾਮੁ ਵਿਸਰੈ ਸੰਤ ਪ੍ਰਸਾਦਿ

By the Grace of the Saints, I never forget the Naam.

ਗੁਰੂ-ਸੰਤ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਮੈਨੂੰ ਕਦੇ ਨਹੀਂ ਭੁੱਲਦਾ। ਸੰਤ ਪ੍ਰਸਾਦਿ = ਗੁਰੂ-ਸੰਤ ਦੀ ਕਿਰਪਾ ਨਾਲ।

ਨਾਮੁ ਲੈਤ ਅਨਹਦ ਪੂਰੇ ਨਾਦ ॥੩॥

Repeating the Naam, the Unstruck Sound-current of the Naad resounds. ||3||

ਨਾਮ ਜਪਦਿਆਂ (ਅੰਤਰ ਆਤਮੇ ਇਉਂ ਪ੍ਰਤੀਤ ਹੁੰਦਾ ਹੈ ਕਿ) ਸਾਰੇ ਸੰਗੀਤਕ ਸਾਜ਼ ਇਕ-ਰਸ ਵੱਜਣ ਲੱਗ ਪਏ ਹਨ ॥੩॥ ਅਨਹਦ ਨਾਦ = ਇਕ-ਰਸ ਵੱਜ ਰਹੇ ਵਾਜੇ ॥੩॥

ਪ੍ਰਭ ਕਿਰਪਾ ਤੇ ਨਾਮੁ ਨਉ ਨਿਧਿ ਪਾਈ

By God's Grace, I have obtained the nine treasures of the Naam.

ਪਰਮਾਤਮਾ ਦੀ ਕਿਰਪਾ ਨਾਲ ਮੈਨੂੰ (ਉਸ ਦਾ) ਨਾਮ ਮਿਲ ਗਿਆ ਹੈ (ਜੋ ਮੇਰੇ ਲਈ, ਮਾਨੋ, ਧਰਤੀ ਦੇ ਸਾਰੇ) ਨੌ ਖ਼ਜ਼ਾਨੇ ਹੈ। ਤੇ = ਤੋਂ, ਨਾਲ। ਨਉਨਿਧਿ = ਧਰਤੀ ਦੇ ਸਾਰੇ ਨੌ ਹੀ ਖ਼ਜ਼ਾਨੇ।

ਗੁਰ ਕਿਰਪਾ ਤੇ ਨਾਮ ਸਿਉ ਬਨਿ ਆਈ

By Guru's Grace, I am tuned in to the Naam.

ਗੁਰੂ ਦੀ ਕਿਰਪਾ ਨਾਲ ਮੇਰਾ ਪਿਆਰ ਪਰਮਾਤਮਾ ਦੇ ਨਾਮ ਨਾਲ ਬਣ ਗਿਆ ਹੈ। ਸਿਉ = ਨਾਲ।

ਧਨਵੰਤੇ ਸੇਈ ਪਰਧਾਨ

They alone are wealthy and supreme,

ਉਹੀ ਮਨੁੱਖ (ਅਸਲ) ਧਨਾਢ ਹਨ, ਉਹੀ (ਲੋਕ ਪਰਲੋਕ ਵਿਚ) ਤੁਰਨੇ-ਸਿਰ ਮਨੁੱਖ ਹਨ, ਸੇਈ = ਉਹ ਬੰਦੇ।

ਨਾਨਕ ਜਾ ਕੈ ਨਾਮੁ ਨਿਧਾਨ ॥੪॥੧੭॥੩੦॥

O Nanak, who have the treasure of the Naam. ||4||17||30||

ਹੇ ਨਾਨਕ! ਜਿਨ੍ਹਾਂ ਦੇ ਹਿਰਦੇ ਵਿਚ ਨਾਮ-ਖ਼ਜ਼ਾਨਾ (ਆ ਵੱਸਦਾ ਹੈ) ॥੪॥੧੭॥੩੦॥ ਜਾ ਕੈ = ਜਿਨ੍ਹਾਂ ਦੇ ਹਿਰਦੇ ਵਿਚ। ਨਿਧਾਨ = ਖ਼ਜ਼ਾਨਾ ॥੪॥੧੭॥੩੦॥