ਦੋਹਰਾ ॥
ਦੋਹਰਾ:
ਜਬ ਰਿਤੁ ਰਾਜ ਸਮੈ ਬਿਖੈ ਬੇਗ ਪਵਨ ਕੋ ਹੋਇ ॥
ਜਦ ਬਸੰਤ ਵੇਲੇ ਪੌਣ ਦਾ ਵੇਗ ਹੁੰਦਾ ਹੈ
ਊਚ ਨੀਚ ਕਾਪੇ ਬਿਨਾ ਰਹਿਯੋ ਬਿਰਛ ਨ ਕੋਇ ॥੨੬॥
ਤਾਂ ਵੱਡੇ ਨਿੱਕੇ ਬ੍ਰਿਛਾਂ ਵਿਚੋਂ ਕੰਬੇ ਬਿਨਾ ਕੋਈ ਵੀ ਨਹੀਂ ਰਹਿੰਦਾ ॥੨੬॥
ਸੁਨਿ ਰਾਜਾ ਐਸੋ ਬਚਨ ਕੀਨੋ ਤਿਨੈ ਨਿਹਾਲ ॥
ਰਾਜੇ ਨੇ ਉਸ ਤੋਂ ਇਸ ਪ੍ਰਕਾਰ ਦੇ ਬਚਨ ਸੁਣ ਕੇ (ਉਸ ਨੂੰ) ਨਿਹਾਲ ਕਰ ਦਿੱਤਾ
ਸਾਹੁ ਸੁਤਾ ਸੁਤ ਸਾਹੁ ਕੋ ਦੇਤ ਭਯੋ ਤਤਕਾਲ ॥੨੭॥
ਅਤੇ ਬਾਦਸ਼ਾਹ ਦੀ ਪੁੱਤਰੀ ਸ਼ਾਹ ਦੇ ਪੁੱਤਰ ਨੂੰ ਉਸੇ ਵੇਲੇ ਦੇ ਦਿੱਤੀ ॥੨੭॥