ਅੜਿਲ ॥

ਅੜਿਲ:

ਇਹ ਛਲ ਸੌ ਤ੍ਰਿਯ ਛੈਲ ਸਭਨ ਕੌ ਛਲਿ ਗਈ ॥

ਇਸ ਤਰ੍ਹਾਂ ਦੇ ਚਰਿਤ੍ਰ ਨਾਲ ਨੌਜਵਾਨ ਇਸਤਰੀ ਨੇ ਸਭ ਨੂੰ ਛਲ ਲਿਆ।

ਕੇਲ ਨ੍ਰਿਪਤਿ ਕੇ ਧਾਮ ਮਾਸ ਦਸ ਕਰਤ ਭੀ ॥

ਰਾਜੇ ਦੇ ਘਰ ਦਸ ਮਹੀਨੇ ਕੇਲ-ਕ੍ਰੀੜਾ ਕਰਦੀ ਰਹੀ।

ਬਹੁਰ ਸਭਨ ਕੋ ਐਸੋ ਚਰਿਤ੍ਰ ਦਿਖਾਇ ਕਰਿ ॥

ਫਿਰ ਸਭ ਨੂੰ ਅਜਿਹਾ ਚਰਿਤ੍ਰ ਵਿਖਾ ਕੇ,

ਹੋ ਮਨ ਭਾਵਤ ਕੋ ਮੀਤ ਬਰਿਯੋ ਸੁਖ ਪਾਇ ਕਰਿ ॥੨੮॥

ਸੁਖ ਪੂਰਵਕ ਮਨ ਭਾਉਂਦਾ ਮਿਤਰ ਪ੍ਰਾਪਤ ਕਰ ਲਿਆ ॥੨੮॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੌਵਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੪॥੩੦੭੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੫੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੪॥੩੦੭੯॥ ਚਲਦਾ॥