ਪਉੜੀ ॥
Pauree:
ਪਉੜੀ।
ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ॥
River-banks, sacred shrines, idols, temples, and places of pilgrimage like Kaydarnaat'h, Mat'huraa and Benares,
ਦੇਵਤਿਆਂ ਦੇ ਮੰਦਰ, ਕੇਦਾਰ ਮਥੁਰਾ ਕਾਂਸ਼ੀ ਆਦਿਕ ਤੀਰਥ, ਤਟ = ਨਦੀ ਦਾ ਕਿਨਾਰਾ। ਦੇਵਾਲਿਆ = ਦੇਵਤੇ ਦਾ ਘਰ, ਮੰਦਰ।
ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥
the three hundred thirty million gods, along with Indra, shall all pass away.
ਤੇਤੀ ਕਰੋੜ ਦੇਵਤੇ, ਇੰਦਰ ਦੇਵਤਾ ਭੀ-ਆਖ਼ਰ ਨਾਸਵੰਤ ਹਨ। ਸਣੁ = ਸਮੇਤ।
ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥
The Simritees, Shaastras, the four Vedas and the six systems of philosophy shall vanish.
ਚਾਰ ਵੇਦ ਸਿਮ੍ਰਿਤੀਆਂ ਸਾਸਤ੍ਰ ਆਦਿਕ ਧਾਰਮਿਕ ਪੁਸਤਕਾਂ (ਦੇ ਪੜ੍ਹਨ ਵਾਲੇ) ਤੇ ਛਿਆਂ ਭੇਖਾਂ ਦੇ ਸਾਧੂ ਭੀ ਅੰਤ ਨੂੰ ਚੱਲ ਜਾਣਗੇ। ਖਟੁ ਦਰਸ = ਛੇ ਭੇਖਾਂ ਦੇ ਸਾਧ। ਸਮਾਸੀ = ਸਮਾ ਜਾਣਗੇ, ਮਰ ਜਾਣਗੇ।
ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥
Prayer books, Pandits, religious scholars, songs, poems and poets shall also depart.
ਪੁਸਤਕਾਂ ਦੇ ਵਿਦਵਾਨ, ਗੀਤਾਂ ਕਵਿਤਾਵਾਂ ਦੇ ਲਿਖਣ ਵਾਲੇ ਕਵੀ ਭੀ ਜਗਤ ਤੋਂ ਕੂਚ ਕਰ ਜਾਣਗੇ। ਕਵਿਤੇ = ਕਵੀ ਲੋਕ।
ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥
Those who are celibate, truthful and charitiable, and the Sannyaasee hermits are all subject to death.
ਜਤੀ ਸਤੀ ਸੰਨਿਆਸੀ-ਇਹ ਸਾਰੇ ਭੀ ਮੌਤ ਦੇ ਅਧੀਨ ਹਨ। ਕਾਲੈ ਵਾਸੀ = ਕਾਲ ਦੇ ਵੱਸ, ਮੌਤ ਦੇ ਅਧੀਨ।
ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥
The silent sages, the Yogis and the nudists, along with the Messengers of Death, shall pass away.
ਸਮਾਧੀਆਂ ਲਾਵਣ ਵਾਲੇ, ਜੋਗੀ, ਨਾਂਗੇ, ਜਮਦੂਤ-ਇਹ ਭੀ ਨਾਸਵੰਤ ਹਨ। ਦਿਗੰਬਰਾ = {ਦਿਗ-ਅੰਬਰ। ਦਿਗ = ਦਿਸ਼ਾ, ਪਾਸਾ। ਅੰਬਰ = ਕੱਪੜਾ} ਨਾਂਗੇ। ਜਮੈ ਸਣੁ = ਜਮਾਂ ਸਮੇਤ।
ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥
Whatever is seen shall perish; all will dissolve and disappear.
(ਮੁੱਕਦੀ ਗੱਲ) (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, ਹਰੇਕ ਨੇ ਜ਼ਰੂਰ ਨਾਸ ਹੋ ਜਾਣਾ ਹੈ।
ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥੧੮॥
Only the Supreme Lord God, the Transcendent Lord, is permanent. His servant becomes permanent as well. ||18||
ਸਦਾ ਕਾਇਮ ਰਹਿਣ ਵਾਲਾ ਕੇਵਲ ਪਾਰਬ੍ਰਹਮ ਪਰਮੇਸਰ ਹੀ ਹੈ। ਉਸ ਦਾ ਭਗਤ ਭੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ॥੧੮॥