ਸਲੋਕ ਡਖਣੇ ਮਃ

Salok Dakhanay, Fifth Mehl:

ਸਲੋਕ ਡਖਦੇ ਪੰਜਵੀਂ ਪਾਤਿਸ਼ਾਹੀ।

ਸੈ ਨੰਗੇ ਨਹ ਨੰਗ ਭੁਖੇ ਲਖ ਭੁਖਿਆ

Hundreds of times naked does not make the person naked; tens of thousands of hungers do not make him hungry;

ਉਸ ਮਨੁੱਖ ਨੂੰ ਨੰਗ ਦੀ ਪਰਵਾਹ ਨਹੀਂ ਹੁੰਦੀ ਚਾਹੇ ਸੈਂਕੜੇ ਵਾਰੀ ਨੰਗਾ ਰਹਿਣਾ ਪਏ, ਉਸ ਨੂੰ ਭੁੱਖ ਨਹੀਂ ਚੁੱਭਦੀ ਚਾਹੇ ਲੱਖਾਂ ਵਾਰੀ ਭੁੱਖਾ ਰਹਿਣਾ ਪਏ। ਸੈ = ਸੈਂਕੜੇ ਵਾਰੀ। ਨਹ ਨੰਗ = ਨੰਗ (ਦੀ ਪਰਵਾਹ) ਨਹੀਂ ਹੁੰਦੀ, ਨੰਗੇ ਰਹਿਣਾ ਦੁਖਦਾਈ ਨਹੀਂ ਜਾਪਦਾ। ਲਖ = ਲੱਖਾਂ ਵਾਰੀ। ਨ ਭੁਖਿਆ = ਭੁੱਖ ਚੁੱਭਦੀ ਨਹੀਂ।

ਡੁਖੇ ਕੋੜਿ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥੧॥

millions of pains do not cause him pain. O Nanak, the Husband Lord blesses him with his Glance of Grace. ||1||

ਹੇ ਨਾਨਕ! (ਜਿਸ ਮਨੁੱਖ ਵਲ) ਪ੍ਰਭੂ-ਪਤੀ ਸਵੱਲੀ ਨਜ਼ਰ ਨਾਲ ਤੱਕੇ, ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ ਚਾਹੇ ਕ੍ਰੋੜਾਂ ਦੁੱਖ ਵਾਪਰਨ ॥੧॥ ਡੁਖ = ਦੁੱਖ। ਕੋੜਿ = ਕ੍ਰੋੜਾਂ। ਸੁਭ ਦਿਸਟਿ = ਚੰਗੀ ਨਿਗਾਹ ਨਾਲ, ਸਵੱਲੀ ਨਜ਼ਰ ਨਾਲ। ਪਿਖੰਦੋ = ਵੇਖੇ ॥੧॥