ਮਃ

Fifth Mehl:

ਪੰਜਵੀਂ ਪਾਤਿਸ਼ਾਹੀ।

ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ

Even if one were to enjoy all pleasures, and be master of the entire earth,

ਜੇ ਕਿਸੇ ਮਨੁੱਖ ਨੂੰ ਸਾਰੇ ਸੁਖ ਮਾਣਨ ਨੂੰ ਮਿਲੇ ਹੋਣ, ਜੇ ਉਹ ਸਾਰੀ ਧਰਤੀ ਦਾ ਮਾਲਕ ਹੋਵੇ, ਸਮੂਹ = ਢੇਰ (ਭਾਵ, ਸਾਰੇ)। ਭੂਮਿ = ਧਰਤੀ। ਸਬਾਈ = ਸਾਰੀ। ਧਣੀ = ਮਾਲਕ।

ਨਾਨਕ ਹਭੋ ਰੋਗੁ ਮਿਰਤਕ ਨਾਮ ਵਿਹੂਣਿਆ ॥੨॥

O Nanak, all of that is just a disease. Without the Naam, he is dead. ||2||

(ਪਰ) ਹੇ ਨਾਨਕ! ਜੇ ਉਹ ਪ੍ਰਭੂ ਦੇ ਨਾਮ ਤੋਂ ਸੱਖਣਾ ਹੈ ਉਸ ਦੀ ਆਤਮਾ ਮੁਰਦਾ ਹੈ, ਸਾਰੇ ਸੁਖ ਉਸ ਲਈ ਰੋਗ (ਸਮਾਨ) ਹਨ (ਉਸ ਦੀ ਆਤਮਾ ਨੂੰ ਹੋਰ ਮੁਰਦਿਹਾਣ ਦੇਂਦੇ ਹਨ) ॥੨॥ ਮਿਰਤਕ = ਮੁਰਦਾ, ਮੁਈ ਆਤਮਾ ਵਾਲਾ ॥੨॥