ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥
Yearn for the One Lord, and make Him your friend.
ਸਿਰਫ਼ ਇਕ ਪਰਮਾਤਮਾ ਨੂੰ ਮਿਲਣ ਦੀ ਤਾਂਘ ਰੱਖ, ਇਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ, ਹਿਕਸ ਕੂੰ = ਸਿਰਫ਼ ਇਕ ਪ੍ਰਭੂ ਨੂੰ। ਆਹਿ = (ਮਿਲਣ ਦੀ) ਤਾਂਘ ਬਣਾ। ਪਛਾਣੂ = ਮਿੱਤਰ। ਕਰਿ = ਬਣਾ।
ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ ॥੩॥
O Nanak, He alone fulfills your hopes; you should feel embarrassed, visiting other places. ||3||
ਹੇ ਨਾਨਕ! ਉਹੀ ਤੇਰੀ ਆਸ ਪੂਰੀ ਕਰਨ ਵਾਲਾ ਹੈ। ਕਿਸੇ ਮਨੁੱਖ ਦਾ ਆਸਰਾ ਲੈਣਾ ਲੱਜਾ ਦਾ ਕਾਰਨ ਬਣਦਾ ਹੈ ॥੩॥ ਨਿਬਾਹਿ = ਨਿਬਾਹੁੰਦਾ ਹੈ, ਪੂਰੀ ਕਰਦਾ ਹੈ। ਪਰਥਾਈ = {प्रस्थान) ਤੁਰ ਕੇ ਜਾਣਾ, ਆਸਰਾ ਲੈਣਾ। ਲਜੀਵਦੋ = ਲੱਜਾ ਦਾ ਕਾਰਨ ਬਣਦਾ ਹੈ ॥੩॥