ਪਉੜੀ

Pauree:

ਪਉੜੀ।

ਨਿਹਚਲੁ ਏਕੁ ਨਰਾਇਣੋ ਹਰਿ ਅਗਮ ਅਗਾਧਾ

The One and only Lord is eternal, imperishable, inaccessible and incomprehensible.

ਸਿਰਫ਼ ਅਪਹੁੰਚ ਤੇ ਅਥਾਹ ਹਰੀ-ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਅਗਾਧ = ਅਥਾਹ।

ਨਿਹਚਲੁ ਨਾਮੁ ਨਿਧਾਨੁ ਹੈ ਜਿਸੁ ਸਿਮਰਤ ਹਰਿ ਲਾਧਾ

The treasure of the Naam is eternal and imperishable. Meditating in remembrance on Him, the Lord is attained.

ਉਸ ਹਰੀ ਦਾ ਨਾਮ-ਖ਼ਜ਼ਾਨਾ ਭੀ ਅਮੁੱਕ ਹੈ, ਨਾਮ ਸਿਮਰਿਆਂ ਪਰਮਾਤਮਾ ਲੱਭ ਪੈਂਦਾ ਹੈ। ਨਿਧਾਨੁ = ਖ਼ਜ਼ਾਨਾ। ਲਾਧਾ = ਲੱਭ ਪੈਂਦਾ ਹੈ।

ਨਿਹਚਲੁ ਕੀਰਤਨੁ ਗੁਣ ਗੋਬਿੰਦ ਗੁਰਮੁਖਿ ਗਾਵਾਧਾ

The Kirtan of His Praises is eternal and imperishable; the Gurmukh sings the Glorious Praises of the Lord of the Universe.

ਗੁਰੂ ਦੀ ਸਰਨ ਪੈ ਕੇ ਗਾਂਵਿਆ ਹੋਇਆ ਪਰਮਾਤਮਾ ਦੇ ਗੁਣਾਂ ਦਾ ਕੀਰਤਨ ਭੀ (ਐਸਾ ਖ਼ਜ਼ਾਨਾ ਹੈ ਜੋ) ਸਦਾ ਕਾਇਮ ਰਹਿੰਦਾ ਹੈ। ਗੁਰਮੁਖਿ = ਗੁਰੂ ਦੀ ਰਾਹੀਂ। ਗਵਾਧਾ = ਗਾਇਆ ਜਾਂਦਾ ਹੈ।

ਸਚੁ ਧਰਮੁ ਤਪੁ ਨਿਹਚਲੋ ਦਿਨੁ ਰੈਨਿ ਅਰਾਧਾ

Truth, righteousness, Dharma and intense meditation are eternal and imperishable. Day and night, worship the Lord in adoration.

ਦਿਨ ਰਾਤ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, ਇਹੀ ਹੈ ਸਦਾ-ਥਿਰ ਧਰਮ ਤੇ ਇਹੀ ਹੈ ਸਦਾ ਕਾਇਮ ਰਹਿਣ ਵਾਲਾ ਤਪ। ਰੈਨਿ = ਰਾਤ।

ਦਇਆ ਧਰਮੁ ਤਪੁ ਨਿਹਚਲੋ ਜਿਸੁ ਕਰਮਿ ਲਿਖਾਧਾ

Compassion, righteousness, Dharma and intense meditation are eternal and imperishable; they alone obtain these, who have such pre-ordained destiny.

ਪਰ ਇਹ ਅਟੱਲ ਤਪ ਦਇਆ ਤੇ ਧਰਮ ਉਸੇ ਨੂੰ ਮਿਲਦਾ ਹੈ ਜਿਸ ਦੇ ਭਾਗਾਂ ਵਿਚ ਪ੍ਰਭੂ ਦੀ ਮੇਹਰ ਨਾਲ ਲਿਖਿਆ ਗਿਆ ਹੈ। ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ।

ਨਿਹਚਲੁ ਮਸਤਕਿ ਲੇਖੁ ਲਿਖਿਆ ਸੋ ਟਲੈ ਟਲਾਧਾ

The inscription inscribed upon one's forehead is eternal and imperishable; it cannot be avoided by avoidance.

ਮੱਥੇ ਉਤੇ ਲਿਖਿਆ ਹੋਇਆ ਇਹ ਲੇਖ ਐਸਾ ਹੈ ਕਿ ਕਿਸੇ ਦੇ ਟਾਲਿਆਂ ਟਲ ਨਹੀਂ ਸਕਦਾ। ਮਸਤਕਿ = ਮੱਥੇ ਉਤੇ। ਟਲਾਧਾ = ਟਾਲਿਆਂ।

ਨਿਹਚਲ ਸੰਗਤਿ ਸਾਧ ਜਨ ਬਚਨ ਨਿਹਚਲੁ ਗੁਰ ਸਾਧਾ

The Congregation, the Company of the Holy, and the word of the humble, are eternal and imperishable. The Holy Guru is eternal and imperishable.

ਸਾਧ ਜਨਾਂ ਦੀ ਸੰਗਤ (ਭੀ ਮਨੁੱਖਾ ਜੀਵਨ ਵਾਸਤੇ ਇਕ) ਅਟੱਲ (ਰਸਤਾ) ਹੈ, ਗੁਰੂ-ਸਾਧ ਦੇ ਬਚਨ ਭੀ (ਮਨੁੱਖ ਦੀ ਅਗਵਾਈ ਵਾਸਤੇ) ਅਟੱਲ (ਬੋਲ) ਹਨ।

ਜਿਨ ਕਉ ਪੂਰਬਿ ਲਿਖਿਆ ਤਿਨ ਸਦਾ ਸਦਾ ਆਰਾਧਾ ॥੧੯॥

Those who have such pre-ordained destiny worship and adore the Lord, forever and ever. ||19||

ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦਾ ਲੇਖ ਜਿਨ੍ਹਾਂ ਦੇ ਮੱਥੇ ਉਤੇ ਉੱਘੜਿਆ ਹੈ, ਉਹਨਾਂ ਨੇ ਸਦਾ ਹੀ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਸਿਮਰਨ ਕੀਤਾ ਹੈ ॥੧੯॥ ਪੂਰਬਿ = ਪਹਿਲੇ ਸਮੇ ਵਿਚ ॥੧੯॥