ਸਲੋਕ ਡਖਣੇ ਮਃ

Salok, Dakhanay, Fifth Mehl:

ਸਲੋਕ ਡਖਦੇ ਪੰਜਵੀਂ ਪਾਤਿਸ਼ਾਹੀ।

ਜੋ ਡੁਬੰਦੋ ਆਪਿ ਸੋ ਤਰਾਏ ਕਿਨੑ ਖੇ

One who himself has drowned - how can he carry anyone else across?

ਜੇਹੜਾ ਮਨੁੱਖ ਆਪ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਵਿਚ) ਡੁੱਬ ਰਿਹਾ ਹੋਵੇ, ਉਹ ਹੋਰ ਕਿਨ੍ਹਾਂ ਨੂੰ ਤਾਰ ਸਕਦਾ ਹੈ? ਕਿਨ੍ਹ੍ਹ ਖੇ = ਕਿਨ੍ਹਾਂ ਨੂੰ?

ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥੧॥

One who is imbued with the Love of the Husband Lord - O Nanak, he himself is saved, and he saves others as well. ||1||

ਹੇ ਨਾਨਕ! ਜੋ ਮਨੁੱਖ ਪਤੀ-ਪਰਮਾਤਮਾ (ਦੇ ਪਿਆਰ) ਵਿਚ ਰੰਗੇ ਹੋਏ ਹਨ ਉਹ (ਇਹਨਾਂ ਠਿੱਲ੍ਹਾਂ ਵਿਚੋਂ) ਆਪ ਭੀ ਤਰ ਜਾਂਦੇ ਹਨ ਤੇ ਹੋਰਨਾਂ ਨੂੰ ਭੀ ਤਾਰ ਲੈਂਦੇ ਹਨ ॥੧॥ ਤਾਰਿ = ਤਾਰੀ ਲਾਂਦੇ ਹਨ, ਤਰਦੇ ਹਨ ॥੧॥