ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਜਿਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ ॥
Wherever someone speaks and hears the Name of my Beloved Lord,
ਜਿਸ ਥਾਂ (ਭਾਵ, ਸਾਧ ਸੰਗਤ ਵਿਚ) ਕੋਈ (ਗੁਰਮੁਖ ਬੰਦੇ) ਮੇਰੇ ਪਤੀ-ਪ੍ਰਭੂ ਦਾ ਨਾਮ ਸੁਣਦੇ ਉਚਾਰਦੇ ਹੋਣ, ਮੈਂ ਭੀ ਉਥੇ (ਚੱਲ ਕੇ) ਜਾਵਾਂ। ਕਥੰਨਿ = ਕਥਦੇ ਹਨ, ਉਚਾਰਦੇ ਹਨ। ਮਾ ਪਿਰੀ = ਮੇਰੇ ਪਿਰ ਦਾ।
ਮੂੰ ਜੁਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥੨॥
that is where I go, O Nanak, to see Him, and blossom forth in bliss. ||2||
(ਕਿਉਂਕਿ) ਹੇ ਨਾਨਕ! (ਸਾਧ ਸੰਗਤ ਵਿਚ) ਪਿਰ ਦਾ ਦੀਦਾਰ ਕਰ ਕੇ (ਆਪਾ) ਹਰਾ ਹੋ ਜਾਂਦਾ ਹੈ (ਆਤਮਕ ਜੀਵਨ ਮਿਲ ਜਾਂਦਾ ਹੈ) ॥੨॥ ਮੂੰ = ਮੈਂ। ਜੁਲਾਊਂ = ਮੈਂ ਜਾਵਾਂ। ਤਥਿ = ਤਿੱਥੇ, ਉਥੇ। ਪਿਰੀ ਪਸੰਦੋ = ਪਿਰ ਨੂੰ ਵੇਖ ਕੇ। ਥੀਓਸਿ = ਹੋ ਜਾਈਦਾ ਹੈ ॥੨॥