ਮਃ ੫ ॥
Fifth Mehl:
ਪੰਜੀਵੀਂ ਪਾਤਿਸ਼ਾਹੀ।
ਮੇਰੀ ਮੇਰੀ ਕਿਆ ਕਰਹਿ ਪੁਤ੍ਰ ਕਲਤ੍ਰ ਸਨੇਹ ॥
You are in love with your children and your wife; why do you keep calling them your own?
ਮੋਹ ਵਿਚ ਫਸ ਕੇ ਤੂੰ ਕਿਉਂ ਇਹ ਆਖੀ ਜਾ ਰਿਹਾ ਹੈਂ ਕਿ ਇਹ ਮੇਰੀ ਇਸਤ੍ਰੀ ਹੈ ਇਹ ਮੇਰਾ ਪੁੱਤਰ ਹੈ? ਕਲਤ੍ਰ = ਇਸਤ੍ਰੀ। ਸਨੇਹ = ਪਿਆਰ, ਮੋਹ।
ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ ॥੩॥
O Nanak, without the Naam, the Name of the Lord, the human body has no foundation. ||3||
ਹੇ ਨਾਨਕ! (ਮੋਹ ਵਿਚ ਫਸ ਕੇ) ਪ੍ਰਭੂ ਦੇ ਨਾਮ ਤੋਂ ਸੱਖਣਾ ਰਹਿ ਕੇ ਇਹ ਸਰੀਰ ਜਿਸ ਦੀ ਪਾਂਇਆਂ ਕੋਈ ਨਹੀਂ (ਵਿਅਰਥ ਚਲਾ ਜਾਇਗਾ) ॥੩॥ ਨਿਮੁਣੀਆਦੀ = ਬੇ-ਬੁਨਿਆਦੀ, ਜਿਸ ਦੀ ਨੀਂਹ ਨਹੀਂ ਹੈ, ਵਿਅਰਥ ਜਾਣ ਵਾਲੀ। ਦੇਹ = ਕਾਇਆਂ, ਸਰੀਰ ॥੩॥