ਦੋਹਰਾ

Dohira

ਦੋਹਰਾ:

ਮੁਗਲ ਏਕ ਗਜਨੀ ਰਹੈ ਬਖਤਿਯਾਰ ਤਿਹ ਨਾਮ

A Mughal used to live in Ghazni and his name was Mukhtiyar.

ਗ਼ਜਨੀ ਵਿਚ ਇਕ ਮੁਗ਼ਲ ਰਹਿੰਦਾ ਸੀ, ਉਸ ਦਾ ਨਾਮ ਬਖ਼ਤਿਆਰ ਸੀ।

ਬਡੇ ਸਦਨ ਤਾ ਕੇ ਬਨੇ ਬਹੁਤ ਗਾਠਿ ਮੈ ਦਾਮ ॥੧॥

He had palatial houses and possessed lot of wealth.(1)

ਉਸ ਦੇ ਵੱਡੇ ਵੱਡੇ ਮਹੱਲ ਬਣੇ ਹੋਏ ਸਨ ਅਤੇ ਉਸ ਕੋਲ ਬਹੁਤ ਧਨ ਸੀ ॥੧॥

ਤਾ ਕੇ ਘਰ ਇਕ ਹਯ ਹੁਤੋ ਤਾ ਕੋ ਚੋਰ ਨਿਹਾਰਿ

He had a horse, which a thief came to observe.

ਉਸ ਦੇ ਘਰ ਇਕ ਘੋੜਾ ਹੁੰਦਾ ਸੀ। ਉਸ ਨੂੰ ਚੋਰ ਨੇ ਵੇਖਿਆ (ਅਤੇ ਵਿਚਾਰ ਕੀਤਾ ਕਿ)

ਯਾ ਕੋ ਕ︀ਯੋ ਹੂੰ ਚੋਰਿਯੈ ਕਛੂ ਚਰਿਤ੍ਰ ਸੁ ਧਾਰਿ ॥੨॥

He (the thief) contemplated how to steal that?(2)

ਇਸ ਨੂੰ ਕੋਈ ਚਰਿਤ੍ਰ ਕਰ ਕੇ ਕਿਸੇ ਤਰ੍ਹਾਂ ਚੁਰਾ ਲੈਣਾ ਚਾਹੀਦਾ ਹੈ ॥੨॥

ਆਨਿ ਚਾਕਰੀ ਕੀ ਕਰੀ ਤਾ ਕੇ ਧਾਮ ਤਲਾਸ

He came and asked for a job in the Mughal’s house.

ਉਸ ਨੇ ਆ ਕੇ ਉਸ (ਮੁਗ਼ਲ) ਦੇ ਘਰ ਨੌਕਰੀ ਦੀ ਤਲਾਸ਼ ਕੀਤੀ।

ਮੁਗਲ ਮਹੀਨਾ ਕੈ ਤੁਰਤ ਚਾਕਰ ਕੀਨੋ ਤਾਸ ॥੩॥

The Mughal immediately engaged him on monthly terms.(3)

ਮੁਗ਼ਲ ਨੇ ਉਸ ਨੂੰ ਤੁਰਤ ਮਹੀਨੇ ਦੀ (ਬੰਨ੍ਹੀ ਨੌਕਰੀ) ਤੇ ਨੌਕਰ ਰਖ ਲਿਆ ॥੩॥