ਸਵੈਯਾ

SWAYYA

ਸਵੈਯਾ:

ਭੀਮ ਪਠਿਓ ਤਬ ਪੂਰਬ ਕੋ ਅਰੁ ਦਛਨ ਕੋ ਸਹਦੇਵ ਪਠਾਯੋ

ਭੀਮ ਨੂੰ ਉਸ ਵੇਲੇ ਪੂਰਬ ਵਲ ਭੇਜਿਆ ਅਤੇ ਦੱਖਣ ਵਲ ਸਹਿਦੇਵ ਨੂੰ ਭੇਜਿਆ। ਪੱਛਮ ਵਲ ਨੁਕਲ ਨੂੰ ਭੇਜਿਆ।

ਪਛਮਿ ਭੇਜਤ ਭੇ ਨੁਕਲ ਕਹਿ ਬਿਉਤ ਇਹੈ ਨ੍ਰਿਪ ਜਗ︀ਯ ਬਨਾਯੋ

The king then devised a plan of sending Bhim to the East, Sahdev to the South and Nakul to the West

ਇਸ ਤਰ੍ਹਾਂ ਦੀ ਰਾਜੇ (ਯੁਧਿਸ਼ਠਰ ਨੇ) ਯੱਗ ਦੀ ਵਿਉਂਤ ਬਣਾਈ।

ਪਾਰਥ ਗਯੋ ਤਬ ਉਤਰ ਕਉ ਬਚਿਯੋ ਜਿਹ ਯਾ ਸੰਗ ਜੁਧ ਮਚਾਯੋ

Arjuna went towards the North and he did not leave anyone unattended in fighting

ਤਦ ਅਰਜਨ ਉੱਤਰ ਵਲ ਗਿਆ ਜਿਸ ਨਾਲ ਯੁੱਧ ਕਰ ਕੇ (ਫਿਰ ਕੋਈ ਵੀ) ਨਾ ਬਚਿਆ।

ਜੋਰਿ ਘਨੋ ਧਨੁ ਸ︀ਯਾਮ ਭਨੈ ਸੁ ਦਿਲੀਪਤਿ ਪੈ ਚਲਿ ਅਰਜੁਨ ਆਯੋ ॥੨੩੧੫॥

In this way, the most powerful Arjuna came back to Delhi Soverign Yudhishtar.2315.

(ਕਵੀ) ਸ਼ਿਆਮ ਕਹਿੰਦੇ ਹਨ, ਬਹੁਤ ਸਾਰੀ ਸੈਨਾ ਇਕੱਠੀ ਕਰ ਕੇ ਅਤੇ ਧਨੁਸ਼ ਲੈ ਕੇ ਅਰਜਨ ਦਿੱਲੀ ਦੇ ਸੁਆਮੀ ਪਾਸ ਆਇਆ ॥੨੩੧੫॥

ਪੂਰਬ ਜੀਤ ਕੈ ਭੀਮ ਫਿਰਿਯੋ ਅਰੁ ਉਤਰ ਜੀਤ ਕੈ ਪਾਰਥ ਆਯੋ

ਪੂਰਬ (ਦਿਸ਼ਾ) ਨੂੰ ਜਿਤ ਕੇ ਭੀਮ ਸੈਨ ਪਰਤ ਆਇਆ ਅਤੇ ਉੱਤਰ (ਦਿਸ਼ਾ) ਨੂੰ ਜਿਤ ਕੇ ਅਰਜਨ ਆ ਗਿਆ।

ਦਛਨ ਜੀਤਿ ਫਿਰਿਓ ਸਹਦੇਵ ਘਨੋ ਚਿਤ ਮੈ ਤਿਨਿ ਓਜ ਜਨਾਯੋ

Bhim came after conquering East, Arjuna after conquering North and Sahdev came back with pride after conquering the South

ਦੱਖਣ (ਦਿਸ਼ਾ) ਨੂੰ ਜਿਤ ਕੇ ਸਹਿਦੇਵ ਮੁੜ ਆਇਆ ਅਤੇ ਉਸ ਨੇ ਮਨ ਵਿਚ ਬਹੁਤ ਬਹਾਦਰੀ ਨੂੰ ਜਤਾਇਆ।

ਪਛਮ ਜੀਤਿ ਲੀਯੋ ਨੁਕਲੇ ਨ੍ਰਿਪ ਕੇ ਤਿਨਿ ਪਾਇਨ ਪੈ ਸਿਰੁ ਨਿਆਯੋ

Nakul conquered the West and after returning bowed before the king

ਪੱਛਮ (ਦਿਸ਼ਾ) ਨੂੰ ਜਿਤ ਕੇ ਨੁਕਲ ਨੇ ਰਾਜੇ (ਯੁਧਿਸ਼ਠਰ) ਦੇ ਪੈਰਾਂ ਉਤੇ ਸਿਰ ਨਿਵਾਇਆ।

ਐਸ ਕਹਿਯੋ ਸਭ ਜੀਤ ਲਏ ਹਮ ਸੰਧਿ ਜਰਾ ਨਹੀ ਜੀਤਨ ਪਾਯੋ ॥੨੩੧੬॥

Nakul said this they had conquered all except Jarasandh,2316.

(ਸਾਰਿਆਂ ਨੇ) ਇਸ ਤਰ੍ਹਾਂ ਕਿਹਾ ਕਿ ਅਸੀਂ ਸਭ ਨੂੰ ਜਿਤ ਲਿਆ ਹੈ, ਪਰ ਜਰਾਸੰਧ ਨੂੰ ਜਿਤ ਨਹੀਂ ਸਕੇ ॥੨੩੧੬॥