ਸਖੀ ਬਾਚ

Maid’s Talk

ਸਖੀ ਨੇ ਕਿਹਾ:

ਦੋਹਰਾ

Dohira

ਦੋਹਰਾ:

ਭੂਤ ਏਕ ਇਹ ਦੇਗ ਮੈ ਕਹੁ ਕਾਜੀ ਕ︀ਯਾ ਨ︀ਯਾਇ

Listen, Quazi, there is a ghost in the cooking-vessel.

ਹੇ ਕਾਜ਼ੀ! ਇਸ ਦੇਗ ਵਿਚ ਇਕ ਭੂਤ ਹੈ, (ਉਸ ਦਾ) ਕੀ ਨਿਆਂ ਕੀਤਾ ਜਾਏ।

ਕਹੌ ਤੌ ਯਾ ਕੋ ਗਾਡਿਯੈ ਕਹੌ ਤੇ ਦੇਉ ਜਰਾਇ ॥੩੦॥

With your order it should be either buried or put on fire.(30)

ਕਹੋ, ਤਾਂ ਇਸ ਨੂੰ ਗਡ ਦਿੱਤਾ ਜਾਏ ਜਾਂ ਕਹੋ ਤਾਂ ਸਾੜ ਦਿੱਤਾ ਜਾਏ ॥੩੦॥

ਤਬ ਕਾਜੀ ਐਸੇ ਕਹਿਯੋ ਸੁਨੁ ਸੁੰਦਰਿ ਮਮ ਬੈਨ

Then Quazi pronounced, ‘Listen, the pretty maid,

ਤਦ ਕਾਜ਼ੀ ਨੇ ਇੰਜ ਕਿਹਾ, ਹੇ ਸੁੰਦਰੀ! ਮੇਰੀ ਗੱਲ ਸੁਣ।

ਯਾ ਕੋ ਜੀਯਤਹਿ ਗਾਡਿਯੈ ਛੂਟੈ ਕਿਸੂ ਹਨੈ ॥੩੧॥

‘It must be buried, otherwise, ifit is let loose, it may kill any body.’(31)

ਇਸ ਨੂੰ ਜੀਉਂਦੇ ਜੀ ਗਡ ਦੇਣਾ ਚਾਹੀਦਾ ਹੈ। (ਜੇ ਇਸ ਨੂੰ) ਛਡ ਦੇਈਏ ਤਾਂ ਕਿਸੇ (ਹੋਰ) ਨੂੰ ਮਾਰ ਦੇਵੇਗਾ ॥੩੧॥

ਕੋਟਵਾਰ ਕਾਜੀ ਜਬੈ ਮੁਫਤੀ ਆਯਸੁ ਕੀਨ

Then the Quazi, the policeman and the priest gave their permission,

ਕਾਜ਼ੀ ਦੇ ਮੁਫ਼ਤੀ ਨੇ ਜਦੋਂ ਕੋਤਵਾਲ ਨੂੰ ਆਗਿਆ ਦਿੱਤੀ

ਦੇਗ ਸਹਿਤ ਤਹ ਭੂਤ ਕਹਿ ਗਾਡਿ ਗੋਰਿ ਮਹਿ ਦੀਨ ॥੩੨॥

And it was buried in the ground and the ghost along with the Cooking vessel was entombed.(32)

ਤਾਂ ਉਸ ਨੂੰ ਭੂਤ ਕਹਿ ਕੇ ਦੇਗ ਸਮੇਤ ਕਬਰ ਵਿਚ ਦਬ ਦਿੱਤਾ ॥੩੨॥

ਜੀਤਿ ਰਹਿਯੋ ਦਲ ਸਾਹ ਕੋ ਗਯੋ ਖਜਾਨਾ ਖਾਇ

This way the Rani won over the heart of the Emperor,

ਬਾਦਸ਼ਾਹ ਦਾ ਦਲ ਜਿੱਤ ਗਿਆ ਅਤੇ ਖ਼ਜ਼ਾਨੇ ਨੂੰ ਲੁਟ ਕੇ ਲੈ ਗਿਆ,

ਸੋ ਛਲ ਸੌ ਤ੍ਰਿਯ ਭੂਤ ਕਹਿ ਦੀਨੋ ਗੋਰਿ ਗਡਾਇ ॥੩੩॥

And with her trickery the woman got him declared as a ghost.(33)(1)

ਉਸ ਨੂੰ ਇਸਤਰੀ ਨੇ ਭੂਤ ਕਹਿ ਕੇ ਕਬਰ ਵਿਚ ਦਬਵਾ ਦਿੱਤਾ ॥੩੩॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਬਿਆਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੨॥੧੪੭੫॥ਅਫਜੂੰ॥

Eighty-second Parable of Auspicious Chritars Conversation of the Raja and the Minister, Completed with Benediction. (82)(1473)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੨॥੧੪੭੫॥ ਚਲਦਾ॥