ਡਖਣੇ ਮਃ

Dakhanay, Fifth Mehl:

ਡਖਣੇ ਪੰਜਵੀਂ ਪਾਤਿਸ਼ਾਹੀ।

ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ

If You come into my courtyard, all the earth becomes beautiful.

ਹੇ ਪ੍ਰਭੂ-ਕੰਤ! ਜੇ ਤੂੰ ਮੇਰੇ (ਹਿਰਦੇ-) ਵੇਹੜੇ ਵਿਚ ਆ ਜਾਏਂ, ਤਾਂ ਮੇਰਾ ਸਾਰਾ ਸਰੀਰ ਹੀ ਸੋਹਣਾ ਹੋ ਜਾਂਦਾ ਹੈ। ਵਤਹਿ = ਆ ਜਾਏਂ। ਅੰਙਣੇ = (ਹਿਰਦੇ-) ਵੇਹੜੇ ਵਿਚ। ਹਭ = ਸਾਰੀ। ਧਰਤਿ = (ਭਾਵ,) ਸਰੀਰ।

ਹਿਕਸੁ ਕੰਤੈ ਬਾਹਰੀ ਮੈਡੀ ਵਾਤ ਪੁਛੈ ਕੋਇ ॥੧॥

Other than the One Lord, my Husband, no one else cares for me. ||1||

ਪਰ ਇਕ ਖਸਮ-ਪ੍ਰਭੂ ਤੋਂ ਬਿਨਾ ਕੋਈ ਮੇਰੀ ਖ਼ਬਰ-ਸੁਰਤ ਹੀ ਨਹੀਂ ਪੁੱਛਦਾ (ਭਾਵ, ਜੇ ਪ੍ਰਭੂ ਹਿਰਦੇ ਵਿਚ ਵੱਸ ਪਏ, ਤਾਂ ਸਾਰੇ ਸ਼ੁਭ ਗੁਣਾਂ ਨਾਲ ਗਿਆਨ ਇੰਦ੍ਰੇ ਚਮਕ ਉਠਦੇ ਹਨ। ਜੇ ਪ੍ਰਭੂ ਤੋਂ ਵਿਛੋੜਾ ਹੈ ਤਾਂ ਕੋਈ ਸ਼ੁਭ ਗੁਣ ਨੇੜੇ ਨਹੀਂ ਢੁਕਦਾ) ॥੧॥ ਵਾਤ = ਗੱਲ, ਖ਼ਬਰ ॥੧॥