ਮਃ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਙਣੁ ਮਲਿ ॥
All my adornments become beautiful, when You, O Lord, sit in my courtyard and make it Yours.
ਜਿਸ ਜੀਵ-ਰਾਹੀ ਦਾ ਹਿਰਦਾ-ਵੇਹੜਾ ਖਸਮ-ਪ੍ਰਭੂ ਮੱਲ ਕੇ ਬੈਠ ਜਾਂਦਾ ਹੈ, ਉਸ ਨੂੰ ਸਾਰੇ ਪਦਾਰਥ (ਵਰਤਣੇ) ਫਬਦੇ ਹਨ, ਟੋਲ = ਪਦਾਰਥ। ਮਲਿ = ਮੱਲ ਕੇ।
ਪਹੀ ਨ ਵੰਞੈ ਬਿਰਥੜਾ ਜੋ ਘਰਿ ਆਵੈ ਚਲਿ ॥੨॥
Then no traveller who comes to my home shall leave empty-handed. ||2||
(ਕਿਉਂਕਿ) ਜੇਹੜਾ ਜੀਵ-ਰਾਹੀ (ਬਾਹਰਲੇ ਪਦਾਰਥਾਂ ਵਲੋਂ) ਪਰਤ ਕੇ ਅੰਤਰ ਆਤਮੇ ਆ ਟਿਕਦਾ ਹੈ ਉਹ (ਜਗਤ ਤੋਂ) ਖ਼ਾਲੀ-ਹੱਥ ਨਹੀਂ ਜਾਂਦਾ ॥੨॥ ਪਹੀ = ਜੀਵ-ਰਾਹੀ। ਬਿਰਥੜਾ = ਖ਼ਾਲੀ-ਹੱਥ। ਜੋ = ਜੇਹੜਾ ਜੀਵ-ਰਾਹੀ। ਘਰਿ = ਘਰ ਵਿਚ, ਹਿਰਦੇ-ਘਰ ਵਿਚ ॥੨॥