ਸਲੋਕੁ

Salok:

ਸਲੋਕ।

ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ

You worthless, ignorant fool - dwell upon God forever.

ਹੇ ਅੰਞਾਣ! ਹੇ ਗੁਣ-ਹੀਨ (ਮਨੁੱਖ)! ਉਸ ਮਾਲਕ ਨੂੰ ਸਦਾ ਯਾਦ ਕਰ। ਨਿਰਗੁਨੀਆਰ = ਹੇ ਨਿਰਗੁਣ ਜੀਵ! ਹੇ ਗੁਣ-ਹੀਣ ਜੀਵ! ਇਆਨਿਆ = ਹੇ ਅੰਞਾਣ! ਸਮਾਲਿ = ਚੇਤੇ ਰੱਖ, ਯਾਦ ਕਰ।

ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥

Cherish in your consciousness the One who created you; O Nanak, He alone shall go along with you. ||1||

ਹੇ ਨਾਨਕ! ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਉਸ ਨੂੰ ਚਿੱਤ ਵਿਚ (ਪ੍ਰੋ) ਰੱਖ, ਉਹੀ (ਤੇਰੇ) ਨਾਲ ਸਾਥ ਨਿਬਾਹੇਗਾ ॥੧॥ ਜਿਨਿ = ਜਿਸ (ਪ੍ਰਭੂ) ਨੇ। ਕੀਆ = ਪੈਦਾ ਕੀਤਾ। ਤਿਸੁ = ਉਸ ਨੂੰ। ਚਿਤਿ = ਚਿੱਤ ਵਿਚ। ਨਿਬਹੀ = ਨਿਭਦਾ ਹੈ, ਸਾਥ ਨਿਬਾਹੁੰਦਾ ਹੈ ॥੧॥